PNB ਗਾਹਕਾਂ ਲਈ ਜ਼ਰੂਰੀ ਖ਼ਬਰ, ATM ਤੋਂ ਪੈਸੇ ਕਢਵਾਉਣੇ ਤੇ ਆਨਲਾਈਨ ਲੈਣ-ਦੇਣ ਪੈ ਸਕਦਾ ਹੈ ਮਹਿੰਗਾ

05/02/2023 5:09:02 AM

ਬਿਜ਼ਨਸ ਡੈਸਕ: ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ (PNB) ਦੇ ਖਾਤਾਧਾਰਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਬੈਂਕ ਵੱਲੋਂ ਇਸ ਮਹੀਨੇ ਤੋਂ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਜਿਸ ਤਹਿਤ ਹੁਣ ਤੁਹਾਨੂੰ ਡੈਬਿਟ ਕਾਰਡ ਰਾਹੀਂ ATM ਤੋਂ ਪੈਸੇ ਕਢਵਾਉਣੇ ਤੇ ਆਨਲਾਈਨ ਲੈਣ-ਦੇਣ ਪੈ ਸਕਦਾ ਹੈ ਮਹਿੰਗਾ ਪੈ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਕਮਾਂਡਰ ਢੇਰ, ਕਈ ਹਮਲਿਆਂ 'ਚ ਸ਼ੁਮਾਰ ਸੀ ਨਾਂ

ਦਰਅਸਲ, ਜੇਕਰ ਤੁਹਾਡੇ ਖਾਤੇ ਵਿਚ ਲੋੜੀਂਦਾ ਬੈਲੰਸ ਨਹੀਂ ਹੈ ਤੇ ਤੁਸੀਂ ਪੈਸੇ ਕਢਵਾਉਣ ਲਈ ਏ.ਟੀ.ਐੱਮ. ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਲਈ ਪੈਸੇ ਦੇਣੇ ਪੈਣਗੇ। ਬੈਂਕ ਦੀ ਵੈੱਬਸਾਈਟ ਮੁਤਾਬਕ, ਇਹ ਚਾਰਜ ਟ੍ਰਾਂਜ਼ੈਕਸ਼ਨ ਪੂਰੀ ਨਾ ਹੋਣ ਕਾਰਨ ਲਗਾਇਆ ਜਾਵੇਗਾ। ਇਹ ਚਾਰਜ 10 ਰੁਪਏ + ਜੀ.ਐੱਸ.ਟੀ. ਹੋਵੇਗਾ। ਬੀਤੇ ਦਿਨੀਂ ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਸੀ ਕਿ 1 ਮਈ 2023 ਤੋਂ ਘੱਟ ਬੈਲੰਸ ਕਾਰਨ ਅਸਫਲ ਘਰੇਲੂ ਏ.ਟੀ.ਐੱਮ. ਕੈਸ਼ ਨਿਕਾਸੀ ਲੈਣ-ਦੇਣ 'ਤੇ 10 ਰੁਪਏ + ਜੀ.ਐੱਸ.ਟੀ. ਲਗਾਇਆ ਜਾਵੇਗਾ। ਇਸ ਲਈ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਆਪਣਾ ਬੈਲੰਸ ਜ਼ਰੂਰ ਚੈੱਕ ਕਰ ਲਓ, ਨਹੀਂ ਤਾਂ ਤੁਹਾਨੂੰ ਪੈਸੇ ਦੇਣੇ ਪੈ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਵਿਰਾਟ ਕੋਹਲੀ ਤੇ ਗੌਤਮ ਗੰਭੀਰ ਫਿਰ ਭਿੜੇ, RCB ਦੀ LSG 'ਤੇ ਜਿੱਤ ਮਗਰੋਂ ਹੋਈ ਤਿੱਖੀ ਬਹਿਸ

ਬੀਤੇ ਦਿਨੀਂ ਪੀ.ਐੱਨ.ਬੀ. ਨੇ ਬੈਂਕ ਡੈਬਿਟ ਕਾਰਡ ਤੇ ਪ੍ਰੀਪੇਡ ਕਾਰਡ ਜਾਰੀ ਕਰਨ ਦੇ ਚਾਰਜ ਤੇ ਐਨੁਅਲ ਮੇਨਟੇਨੈਂਸ ਚਾਰਜ ਵਿਚ ਵੀ ਬਦਲਾਅ ਬਾਰੇ ਦੱਸਿਆ ਸੀ। ਇਸ ਤੋਂ ਇਲਾਵਾ ਡੈਬਿਟ ਕਾਰਡ ਜ਼ਰੀਏ PoS ਤੇ ਈ-ਕਾਮਰਸ ਲੈਣ-ਦੇਣ 'ਤੇ ਵੀ ਚਾਰਜ ਲੱਗੇਗਾ। ਹਾਲਾਂਕਿ ਇਹ ਚਾਰਜ ਸਿਰਫ਼ ਤਾਂ ਹੀ ਲੱਗੇਗਾ, ਜੇ ਗਾਹਕ ਦੇ ਬੈਂਕ ਅਕਾਊਂਟ ਵਿਚ ਲੋੜੀਂਦੀ ਰਕਮ ਨਹੀਂ ਹੈ ਤੇ ਇਸ ਕਾਰਨ ਟ੍ਰਾਂਜ਼ੈਕਸ਼ਨ ਪੂਰੀ ਨਹੀਂ ਹੋ ਸਕੀ। 

ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ

ਜੇ ਸੌਖੇ ਸ਼ਬਦਾਂ ਵਿਚ ਸਮਝੀਏ ਤਾਂ ਜੇਕਰ ਤੁਸੀਂ ਐਮਾਜ਼ੋਨ ਜਿਹੀ ਕਿਸੇ ਈ-ਕਾਮਰਸ ਵੈੱਬਸਾਈਟ ਤੋਂ ਕੁੱਝ ਖਰੀਦਦੇ ਹੋ ਤੇ ਡੈਬਿਟ ਕਾਰਡ ਨਾਲ ਭੁਗਤਾਨ ਕਰਦੇ ਹੋ ਪਰ ਖਾਤੇ ਵਿਚ ਪੈਸੇ ਘੱਟ ਹੋਣ ਕਾਰਨ ਬੈਂਕ ਵੱਲੋਂ ਪੈਨਲਟੀ ਲਗਾਈ ਜਾ ਸਕਦੀ ਹੈ। ਇਸ ਲਈ ਕੋਈ ਵੀ ਟ੍ਰਾਂਜ਼ੈਕਸ਼ਨ ਕਰਨ ਤੋਂ ਪਹਿਲਾਂ ਆਪਣੇ ਖਾਤੇ ਦਾ ਬੈਲੰਸ ਜ਼ਰੂਰ ਚੈੱਕ ਕਰ ਲਓ ਤਾਂ ਜੋ ਤੁਹਾਡੀ ਜੇਬ 'ਤੇ ਕੋਈ ਵਾਧੂ ਬੋਝ ਨਾ ਪਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ। 

Anmol Tagra

This news is Content Editor Anmol Tagra