ਕੋਰੋਨਾ ਵਾਇਰਸ ਦਾ ਅਸਰ, 2002 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਕੱਚੇ ਤੇਲ ਦੀ ਕੀਮਤ

03/19/2020 12:58:58 AM

ਨਵੀਂ ਦਿੱਲੀ-ਕੋਰੋਨਾਵਾਇਰਸ ਦੇ ਵਧਦੇ ਪ੍ਰਕੋਪ ਅਤੇ ਕੱਚੇ ਤੇਲ ਦੀ ਮੰਗ 'ਚ ਕਮੀ ਕਾਰਣ ਬੁੱਧਵਾਰ ਨੂੰ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸਾਲ 2002 ਤੋਂ ਬਾਅਦ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ ਹੈ।ਅਮਰੀਕੀ ਕੱਚੇ ਦੀ ਮੌਜੂਦਾ ਕੀਮਤ ਨੇ ਜਿਥੇ 18 ਸਾਲ ਦਾ ਹੇਠਲਾਂ ਪੱਧਰ ਤਾਂ ਬ੍ਰੇਂਟ ਕੱਚੇ ਤੇਲ ਦੀ ਮੌਜੂਦਾ ਕੀਮਤ ਨੇ 16 ਸਾਲ ਦੇ ਹੇਠਲੇ ਪੱਧਰ ਨੂੰ ਛੂਹ ਲਿਆ। ਬ੍ਰੇਂਟ ਕੱਚੇ ਤੇਲ ਦੀ ਕੀਮਤ 26 ਡਾਲਰ ਤਾਂ ਅਮਰੀਕੀ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 23 ਡਾਲਰ 'ਤੇ ਪਹੁੰਚ ਗਈ।

ਸਾਲਾਨਾ ਪਖਤ 'ਚ ਵੱਡੀ ਗਿਰਾਵਟ
ਗੋਲਡਮੈਨ ਸੈਕਸ ਨੇ ਕਿਹਾ ਕਿ ਦੁਨੀਆਭਰ ਦੀਆਂ ਸਰਕਾਰਾਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਅਤੇ ਆਪਣੇ-ਆਪ ਨੂੰ ਵੱਖ-ਵੱਖ ਰੱਖਣ ਲਈ ਕਹਿ ਰਹੀਆਂ ਹਨ, ਇਸ ਕਾਰਣ ਮਾਰਚ ਦੇ ਆਖਿਰ ਤਕ ਤੇਲ ਦੀ ਗਲੋਬਲੀ ਮੰਗ ਘਟ ਕੇ ਪ੍ਰਤੀ ਦਿਨ 80-90 ਲੱਖ ਬੈਰਲ ਰਹਿ ਸਕਦੀ ਹੈ। ਤੇਲ ਦੀ ਪਖਤ 'ਚ ਸਾਲਾਨਾ ਕਰੀਬ 11 ਲੱਖ ਬੈਰਲ ਪ੍ਰਤੀਦਿਨ ਦੀ ਗਿਰਾਵਟ ਰਹਿ ਸਕਦੀ ਹੈ ਜੋ ਕਿ ਰਿਕਾਰਡ ਹੋਵੇਗਾ।

20 ਡਾਲਰ ਤਕ ਆ ਸਕਦਾ ਹੈ ਕੱਚਾ ਤੇਲ
ਏਜੰਸੀ ਮੁਤਾਬਕ ਕੋਰੋਨਾਵਾਇਰਸ ਦੇ ਫੈਲਣ ਕਾਰਣ ਤੇਲ ਦੀ ਮੰਗ 'ਚ ਵੱਡੀ ਗਿਰਾਵਟ ਆਈ। ਦੂਜੀ ਤਿਮਾਹੀ 'ਚ ਬ੍ਰੇਂਟ ਕੱਚੇ ਤੇਲ ਦੀ ਕੀਮਤ ਡਿੱਗ ਕੇ 20 ਡਾਲਰ 'ਤੇ ਆ ਸਕਦੀ ਹੈ। ਬੁੱਧਵਾਰ ਨੂੰ ਬ੍ਰੇਂਟ ਕੱਚਾ ਤੇਲ 26.65 ਡਾਲਰ ਦੇ ਹੇਠਲੇ ਪੱਧਰ 'ਤੇ ਆਉਣ ਤੋਂ ਬਾਅਦ 2.68 ਡਾਲਰ (9.3 ਫੀਸਦੀ) ਦੀ ਗਿਰਾਵਟ ਨਾਲ 26.05 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਾਲ 2003 ਤੋਂ ਬਾਅਦ ਇਹ ਬ੍ਰੇਂਟ ਕੱਚੇ ਤੇਲ ਦਾ ਸਭ ਤੋਂ ਹੇਠਲਾਂ ਪੱਧਰ ਹੈ। ਉੱਥੇ, ਅਮਰੀਕੀ ਕੱਚਾ ਤੇਲ ਸਵੇਰੇ 11 ਵਜੇ 4 ਡਾਲਰ (15ਫੀਸਦੀ) ਦੀ ਗਿਰਾਵਟ ਨਾਲ 22.95 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਰ ਕਰ ਰਿਹਾ ਸੀ, ਜੋ ਮਾਰਚ 2002 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾਂ ਪੱਧਰ ਹੈ।

Karan Kumar

This news is Content Editor Karan Kumar