ਵਿਸ਼ਵ ਬੈਂਕ ਤੋਂ ਬਾਅਦ IMF ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਘਟਾਇਆ ਵਿਕਾਸ ਦਰ ਅਨੁਮਾਨ

10/15/2019 8:08:02 PM

ਨਵੀਂ ਦਿੱਲੀ — ਇੰਟਰਨੈਸ਼ਨਲ ਮਾਨਿਟਰੀ ਫੰਡ (ਆਈ.ਐੱਮ.ਐੱਫ.) ਨੇ ਸਾਲ 2019 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 6.1% ਕਰ ਦਿੱਤਾ ਹੈ, ਜੋ ਅਪ੍ਰੈਲ 'ਚ ਜਾਰੀ ਅਨੁਮਾਨ ਦੀ ਤੁਲਨਾ 'ਚ 1.2% ਘੱਟ ਹੈ। ਆਈ.ਐੱਮ.ਐੱਫ. ਨੇ ਅਪ੍ਰੈਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ  ਦੇ 2019 'ਚ 7.3 ਫੀਸਦੀ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਸੀ। ਹਾਲਾਂਕਿ ਤਿੰਨ ਮਹੀਨੇ ਬਾਅਦ ਜੁਲਾਈ 'ਚ ਇਸ ਨੇ ਭਾਰਤ ਲਈ ਹੌਲੀ ਵਿਕਾਸ ਦਰ ਦੀ ਸੰਭਾਵਨਾ ਜ਼ਾਹਿਰ ਕੀਤੀ ਅਤੇ ਜੀ.ਡੀ.ਪੀ. ਵਿਕਾਸ ਦਰ ਨੂੰ 7.3 ਫੀਸਦੀ ਤੋਂ ਘਟਾ ਕੇ 7 ਫੀਸਦੀ ਘੱਟ ਕਰ ਦਿੱਤਾ ਸੀ। ਆਈ.ਐੱਮ.ਐੱਫ. ਨੇ 2019 'ਚ ਗਲੋਬਲ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ 3 ਫੀਸਦੀ ਕਰ ਦਿੱਤਾ ਹੈ। ਪਿਛਲੇ ਸਾਲ ਇਹ 3.8 ਫੀਸਦੀ ਸੀ।

ਆਈ.ਐੱਮ.ਐੱਫ. ਨੇ ਭਾਰਤ ਦੇ ਐੱਫ.ਵਾਈ20 ਗ੍ਰੋਥ ਅਨੁਮਾਨ 'ਚ ਵੀ ਕਟੌਤੀ ਕੀਤੀ ਹੈ, ਆਈ.ਐੱਮ.ਐੱਫ. ਨੇ ਐੱਫ.ਵਾਈ20 ਗ੍ਰੋਥ 'ਚ 0.90 ਫੀਸਦੀ ਦੀ ਕਟੌਤੀ ਕੀਤੀ ਹੈ। ਐੱਫ.ਵਾਈ20 ਗ੍ਰੋਥ ਅਨੁਮਾਨ 7 ਫੀਸਦੀ ਤੋਂ ਘਟਾ ਕੇ 6.1 ਫੀਸਦੀ ਕੀਤਾ। ਐੱਫ.ਵਾਈ21 'ਚ ਗ੍ਰੋਥ ਅਨੁਮਾਨ 7.3 ਫੀਸਦੀ ਤੋਂ ਘਟਾ ਕੇ 7 ਫੀਸਦੀ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ਵ ਬੈਂਕ ਨੇ ਵੀ ਚਾਲੂ ਵਿੱਤ ਸਾਲ 'ਚ ਭਾਰਤ ਦਾ ਗ੍ਰੋਥ ਰੇਟ ਅਨੁਮਾਨ ਘਟਾ ਦਿੱਤਾ ਸੀ। ਵਿਸ਼ਵ ਬੈਂਕ ਮੁਤਾਬਕ ਭਾਰਤ ਦੀ ਵਿਕਾਸ ਦਰ 6 ਫੀਸਦੀ ਰਹਿ ਸਕਦੀ ਹੈ। ਉਥੇ ਹੀ 2018-19 'ਚ ਦੇਸ਼ ਦੀ ਵਿਕਾਸ ਦਰ 6.9 ਫੀਸਦੀ ਸੀ। ਸਾਊਥ ਏਸ਼ੀਆ ਇਕੋਨਮਿਕਸ ਫੋਕਸ ਦੇ ਲੇਟੇਸਟ ਐਡਿਸ਼ਨ 'ਚ ਵਿਸ਼ਵ ਬੈਂਕ ਨੇ ਕਿਹਾ ਕਿ ਸਾਲ 2021 'ਚ ਭਾਰਤ ਦੀ ਵਿਕਾਸ ਦਰ ਦੁਬਾਰਾ 6.9 ਫੀਸਦੀ ਰਿਕਵਰ ਕਰਨ ਦੀ ਉਮੀਦ ਹੈ। ਉਥੇ ਹੀ ਸਾਲ 2022 'ਚ ਵਿਕਾਸ ਦਰ 7.2 ਫੀਸਦੀ ਰਹਿਣ ਦਾ ਅੰਦਾਜਾ ਹੈ।


Inder Prajapati

Content Editor

Related News