RBI ਗਵਰਨਰ ਦਾ ਅਮਰੀਕਾ ਨੂੰ ਜਵਾਬ, IMF ਤੈਅ ਕਰੇ ਕਰੰਸੀ ਨੀਤੀ

07/27/2019 1:45:24 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਰੰਸੀ ਪਾਲਸੀ ਨੂੰ ਬਣਾਏ ਰੱਖਣਾ ਕਿਸੇ ਇਕ ਦੇਸ਼ ਦੀ ਨਹੀਂ ਸਗੋਂ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਜਿਵੇਂ ਕਿ ਕਿਸੇ ਇਕ ਦੇਸ਼ ਵਲੋਂ ਦੂਜੇ ਦੇਸ਼ 'ਤੇ ਐਕਸਚੇਂਜ ਰੇਟ 'ਚ ਗੰਢ-ਤੁੱਪ ਦਾ ਦੋਸ਼ ਲਗਾਉਣਾ ਆਪਣਾ ਦਬਦਬਾ ਬਣਾਉਣ ਵਰਗਾ ਦਿਖਾਈ ਦਿੰਦਾ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਚੀਨ 'ਤੇ ਕਰੰਸੀ ਐਕਸਚੇਂਜ ਰੇਟ ਨੂੰ ਮਜ਼ਬੂਤ ਬਣਾਏ ਰੱਖਣ ਲਈ ਗੰਢ-ਤੁੱਪ ਦਾ ਦੋਸ਼ ਲਗਾਉਂਦੇ ਰਹੇ ਹਨ। ਟਰੰਪ ਤਾਂ ਇਥੋਂ ਤੱਕ ਵੀ ਕਹਿੰਦੇ ਰਹੇ ਹਨ ਕਿ ਰਿਜ਼ਰਵ ਬੈਂਕ ਦਾ ਬਜ਼ਾਰ ਚੋਂ ਡਾਲਰ ਖਰੀਦਣਾ ਐਕਸਚੇਂਜ ਰੇਟ ਨੂੰ ਇਕ ਪੱਧਰ 'ਤੇ ਬਣਾਏ ਰੱਖਣ ਵਰਗਾ ਹੈ।

ਰਿਜ਼ਰਵ ਬੈਂਕ ਗਵਰਨਰ ਨੇ ਖੜ੍ਹੇ ਕੀਤੇ ਸਵਾਲ

ਕਰੰਸੀ ਪਾਲਸੀ ਨਾਲ ਜੁੜੇ ਮੁੱਦੇ ਨੂੰ ਲੈ ਕੇ ਚਿੰਤਤ ਦਾਸ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਰੰਸੀ ਐਕਸਚੇਂਜ ਰੇਟਸ ਅਤੇ ਭੁਗਤਾਨ ਦੇ ਸਹੀ ਤਰ੍ਹਾਂ ਦੇ ਪ੍ਰਬੰਧਨ ਲਈ ਸਮੂਹਿਕ ਤੌਰ 'ਤੇ ਕੋਸ਼ਿਸ਼ ਕਰਨ ਅਤੇ ਬਹੁਪੱਖੀ ਸਿਧਾਂਤ ਅਤੇ ਰੂਪਰੇਖਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾਸ਼ ਉਨ੍ਹਾਂ ਨੇ ਕਿਹਾ ਕਿ ਇਹ ਬਹੁਪੱਖੀ ਵਿਵਸਥਾ ਹੋਣੀ ਚਾਹੀਦੀ ਹੈ ਇਸ ਦੇ ਉੱਪਰ ਦੁਵੱਲੇ ਰੂਪ ਨਾਲ ਦਬਦਬਾ ਬਣਾਉਣ ਵਰਗੀ ਗੱਲ ਨਹੀਂ ਹੋਣੀ ਚਾਹੀਦੀ।

ਦਾਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਵਿੱਤ ਵਿਭਾਗ ਨੇ ਹੁਣੇ ਜਿਹੇ ਉਥੋਂ ਦੀ ਸੰਸਦ ਵਿਚ ਕਰੰਸੀ ਨਾਲ ਜੁੜੀ ਰਿਪੋਰਟ ਪੇਸ਼ ਕੀਤੀ ਹੈ। ਤਾਜ਼ਾ ਰਿਪੋਰਟ ਵਿਚ ਹਾਲਾਂਕਿ ਭਾਰਤ 'ਤੇ ਕਰੰਸੀ ਐਕਸਚੇਂਜ 'ਚ ਗੰਢਤੁੱਪ ਦਾ ਦੋਸ਼ ਨਹੀਂ ਹੈ ਜਦੋਂਕਿ ਪਹਿਲੇ ਦੀ ਰਿਪੋਰਟ ਵਿਚ ਰਿਜ਼ਰਵ ਬੈਂਕ ਵਲੋਂ ਡਾਲਰ ਖਰੀਦਣ ਦਾ ਜ਼ਿਕਰ ਹੁੰਦਾ ਸੀ। ਅਸਲ 'ਚ ਤਾਜ਼ਾ ਦੋ ਸਾਲਾ ਦੀ ਰਿਪੋਰਟ ਵਿਚ ਸਾਰੇ ਉਭਰਦੇ ਹੋਏ ਬਜ਼ਾਰਾਂ ਨੂੰ ਕਰੰਸੀ ਵਿਚ ਗੜਬੜੀ ਕਰਨ ਵਾਲਾ ਦੱਸਿਆ ਗਿਆ ਹੈ।