ਸਸਤੇ ''ਚ ਖਰੀਦਣਾ ਚਾਹੁੰਦੇ ਹੋ ਪੈਟਰੋਲ ਤਾਂ ਅਪਣਾਓ ਇਹ ਤਰੀਕਾ, ਹੋਵੇਗਾ ਲਾਭ

02/12/2019 12:29:11 PM

ਨਵੀਂ ਦਿੱਲੀ — ਅੱਜਕੱਲ੍ਹ ਦੇ ਸਮੇਂ 'ਚ ਵਾਹਨ ਤੋਂ ਬਗੈਰ ਕਿਸੇ ਵੀ ਕੰਮਕਾਜ ਕਰਨ ਵਾਲੇ ਵਿਅਕਤੀ ਦਾ ਗੁਜ਼ਾਰਾ ਨਹੀਂ ਹੈ। ਵਾਹਨ ਚਲਾਉਣ ਲਈ ਪੈਟਰੋਲ-ਡੀਜ਼ਲ ਦੀ ਜ਼ਰੂਰਤ ਪੈਂਦੀ ਹੀ ਰਹਿੰਦੀ ਹੈ। ਪਿਛਲੇ ਕਾਫੀ ਸਮੇਂ ਤੋਂ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਲਈ ਭਾਰੀ ਆਰਥਿਕ ਸੰਕਟ ਪੈਦਾ ਕਰ ਦਿੱਤਾ ਹੈ। 

ਪਰ ਹੁਣ ਤੁਸੀਂ ਆਪਣੇ ਵਾਹਨ ਵਿਚ ਘੱਟ ਕੀਮਤ 'ਤੇ ਵੀ ਪੈਟਰੋਲ ਭਰਵਾ ਸਕਦੇ ਹੋ। ਇੰਡੀਅਨ ਆਇਲ ਤੁਹਾਡੇ ਲਈ ਨਵਾਂ ਆਫਰ ਲੈ ਕੇ ਆਇਆ ਹੈ ਜਿਸ ਦੇ ਤਹਿਤ ਤੁਸੀਂ ਪੈਟਰੋਲ ਦੀ ਮੌਜੂਦਾ ਕੀਮਤ ਤੋਂ 10 ਫੀਸਦੀ ਘੱਟ ਕੀਮਤ 'ਤੇ ਪੈਟਰੋਲ ਖਰੀਦ ਸਕਦੇ ਹੋ। ਤੁਹਾਨੂੰ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਪ੍ਰਤੀ ਟਰਾਂਜੈਕਸ਼ਨ 10 ਫੀਸਦੀ ਕੈਸ਼ਬੈਕ ਮਿਲੇਗਾ, ਪਰ ਇਸ ਦੀ ਜ਼ਿਆਦਾਤਰ ਰਾਸ਼ੀ 50 ਰੁਪਏ ਹੋਵੇਗੀ। ਯਾਨੀ ਕਿ 500 ਰੁਪਏ ਦਾ ਪੈਟਰੋਲ ਭਰਵਾਉਣ 'ਤੇ ਤੁਹਾਨੂੰ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਲਈ ਤੁਹਾਨੂੰ Rupay ਕਾਰਡ ਦੇ ਜ਼ਰੀਏ ਟਰਾਂਜੈਕਸ਼ਨ ਕਰਵਾਉਣਾ ਹੋਵੇਗਾ। ਇਹ ਆਫਰ 1 ਫਰਵਰੀ ਤੋਂ ਲੈ ਕੇ 31 ਮਾਰਚ ਰਾਤ 12 ਵਜੇ ਤੱਕ ਚੱਲੇਗਾ।

ਇਸ ਤਰ੍ਹਾਂ ਕਰਨਾ ਹੋਵੇਗਾ ਭੁਗਤਾਨ

ਇਸ ਆਫਰ ਦਾ ਲਾਭ ਲੈਣ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਪ੍ਰੀਪੇਡ ਕਾਰਡ ਜਾਂ UPI ਮੋਡ ਵਿਚ ਭੁਗਤਾਨ ਕਰਨਾ ਹੋਵੇਗਾ। ਇਹ ਆਫਰ ਇੰਡੀਅਨ ਆਇਲ ਅਤੇ ਅਸਮ ਆਇਲ ਡਿਵੀਜ਼ਨ ਦੇ ਸਾਰੇ ਆਊਟਲੈੱਟ 'ਤੇ ਮੌਜੂਦ ਹੈ। ਇਸ ਵਿਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਆਫਰ ਦਾ ਲਾਭ ਲੈ ਸਕਣਗੇ।

ਕਰਨਾ ਹੋਵੇਗਾ ਇਹ ਕੰਮ

ਜੇਕਰ ਕੋਈ ਗਾਹਕ ਕਾਰਡ ਤੋਂ ਪੈਟਰੋਲ ਖਰੀਦਣਾ ਚਾਹੁੰਦਾ ਹੈ ਤਾਂ ਉਸਨੂੰ ਚਾਰਜ ਸਲਿੱਪ 'ਤੇ ਛਪੇ 6 ਅੰਕਾਂ ਦੇ ਆਥਰਾਇਜ਼ਡ ਕੋਡ ਨੰਬਰ 9222222084 'ਤੇ ਐਸ.ਐਮ.ਐਸ ਕਰਨਾ ਹੋਵੇਗਾ। ਇਸ ਲਈ ਮੈਸੇਜ ਬਾਕਸ 'ਚ ਟਾਈਪ ਕਰਨਾ ਹੋਵੇਗਾ Approval/Auth-code space ammount ਅਤੇ ਇਸ ਨੂੰ 9222222084 'ਤੇ ਭੇਜਣਾ ਹੋਵੇਗਾ। ਉਦਾਹਰਣ ਲਈ ਜੇਕਰ ਤੁਸੀਂ 1200.50 ਰੁਪਏ ਦਾ ਪੈਟਰੋਲ ਖਰੀਦਿਆ ਹੈ ਤਾਂ ਐਸ.ਐਮ.ਐਸ. ਭੇਜਦੇ ਸਮੇਂ ਜਾਂ ਤਾਂ ਤੁਸੀਂ ਟਰਾਂਜੈਕਸ਼ਨ ਰਾਸ਼ੀ ਦੀ ਥਾਂ 1200.50 ਜਾਂ 1201 ਟਾਈਪ ਕਰਨਾ ਹੋਵੇਗਾ। ਜੇਕਰ ਤੁਸੀਂ ਯੂ.ਪੀ.ਆਈ. ਮੋਡ ਤੋਂ ਪੈਟਰੋਲ ਖਰੀਦਣ ਲਈ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 12 ਅੰਕਾਂ ਵਾਲਾ UPI ਰੈਫਰੈਂਸ ਨੰਬਰ ਰਾਸ਼ੀ ਨਾਲ ਮੈਸੇਜ ਕਰਨਾ ਹੋਵੇਗਾ। ਇਸ ਲਈ ਮੈਸੇਜ ਬਾਕਸ ਵਿਚ ਟਾਈਪ ਕਰਨਾ ਹੋਵੇਗਾ ' 12 Digit UPI Ref No. space amount ' ਅਤੇ ਇਸ ਨੂੰ 9222222084 'ਤੇ ਐਸ.ਐਮ.ਐਸ. ਕਰਨਾ ਹੋਵੇਗਾ।

ਜੇਕਰ ਤੁਸੀਂ ਜ਼ਿਆਦਾ ਵਾਰ ਪੈਟਰੋਲ ਖਰੀਦ ਰਹੇ ਹੋ ਤਾਂ ਤੁਹਾਨੂੰ ਹਰ ਵਾਰ ਨਵੇਂ ਅਪਰੂਵਲ ਜਾਂ ਆਥਰਾਈਜ਼ਡ ਕੋਡ ਜਾਂ UPI ਰੈਫਰੈਂਸ ਨੰਬਰ ਪਾਉਣਾ ਹੋਵੇਗਾ। ਇਹ ਧਿਆਨ ਰੱਖੋ ਕਿ ਸਿਰਫ ਉਹ SMS ਜਿਨ੍ਹਾਂ ਨੂੰ IOS ਤੋਂ ਤੇਲ ਖਰੀਦ ਲਈ ਕਾਰਡ ਜਾਂ UPI ਦੇ ਜ਼ਰੀਏ ਭੁਗਤਾਨ ਦੇ ਖਿਲਾਫ ਲੈਣ-ਦੇਣ ਦੀ ਤਾਰੀਖ ਦੇ ਬਾਅਦ ਉਚਿਤ ਸਿੰਟੈਕਸ 'ਚ ਭੇਜਿਆ ਗਿਆ ਹੈ, ਇਸ ਮੁਹਿੰਮ 'ਚ ਹਿੱਸਾ ਲੈਣ ਦੇ ਪਾਤਰ ਹੋਣਗੇ।

ਇਕ ਮੋਬਾਇਲ ਨੰਬਰ ਤੋਂ 6 ਵਾਰ ਕੈਸ਼ਬੈਕ

ਇਕ ਮੋਬਾਇਲ ਨੰਬਰ ਤੋਂ 6 ਵਾਰ ਕੈਸ਼ਬੈਕ ਦਾ ਫਾਇਦਾ ਲਿਆ ਜਾ ਸਕਦਾ ਹੈ ਅਤੇ ਵਧ ਤੋਂ ਵਧ 300 ਰੁਪਏ ਦਾ ਕੈਸ਼ਬੈਕ ਲੈ ਸਕਦੇ ਹੋ।