ਪੀ. ਐੱਨ. ਬੀ. ''ਚ ਹੈ ਖਾਤਾ, ਤਾਂ ਹੁਣ ਮੁਫਤ ਮਿਲੇਗੀ ਇਹ ਸੁਵਿਧਾ!

08/23/2017 11:02:19 AM

ਨਵੀਂ ਦਿੱਲੀ— ਜੇਕਰ ਤੁਹਾਡਾ ਜ਼ਿਆਦਾਤਰ ਲੈਣ-ਦੇਣ ਚੈੱਕ ਜ਼ਰੀਏ ਹੁੰਦਾ ਹੈ ਅਤੇ ਤੁਹਾਡਾ ਖਾਤਾ ਪੀ. ਐੱਨ. ਬੀ. 'ਚ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਇੱਥੇ ਇਲੈਕਟ੍ਰਾਨਿਕ ਚੈੱਕ ਡਿਪਾਜ਼ਿਟ ਮਸ਼ੀਨਾਂ ਲਗਾ ਦਿੱਤੀਆਂ ਹਨ। ਇਸ ਜ਼ਰੀਏ ਤੁਸੀਂ ਆਪਣਾ ਚੈੱਕ ਅਸਾਨੀ ਨਾਲ ਜਮ੍ਹਾ ਕਰਾ ਸਕੋਗੇ ਅਤੇ ਰਸੀਦ ਲਈ ਤੁਹਾਨੂੰ ਲਾਈਨਾਂ 'ਚ ਖੜ੍ਹ ਕੇ ਉਡੀਕ ਨਹੀਂ ਕਰਨੀ ਹੋਵੇਗੀ।
ਇਸ ਤਹਿਤ ਤੁਹਾਨੂੰ ਪਹਿਲਾਂ ਚੈੱਕ ਦੇ ਪਿਛਲੇ ਪਾਸੇ ਆਪਣਾ ਨਾਮ, ਖਾਤਾ ਨੰਬਰ ਅਤੇ ਮੋਬਾਇਲ ਨੰਬਰ ਲਿਖਣਾ ਹੋਵੇਗਾ। ਇਸ ਦੇ ਬਾਅਦ ਮਸ਼ੀਨ 'ਚ ਇਹ ਚੈੱਕ ਪਾਉਣਾ ਹੋਵੇਗਾ। ਮਸ਼ੀਨ 'ਚ ਚੈੱਕ ਪਾਏ ਜਾਣ ਦੇ ਬਾਅਦ ਤੁਹਾਨੂੰ ਇਕ ਰਸੀਦ ਮਿਲੇਗੀ, ਜਿਸ 'ਤੇ ਤਰੀਕ, ਸਮਾਂ ਅਤੇ ਚੈੱਕ ਦੀ ਫੋਟੋ ਹੋਵੇਗੀ। ਇਸ ਰਸੀਦ ਨੂੰ ਤੁਹਾਨੂੰ ਸੰਭਾਲ ਕੇ ਰੱਖਣਾ ਹੋਵੇਗਾ ਤਾਂ ਕਿ ਅੱਗੇ ਲੋੜ ਪੈਣ 'ਤੇ ਤੁਸੀਂ ਬੈਂਕ ਨੂੰ ਰਸੀਦ ਦਿਖਾ ਸਕੋ। ਪੰਜਾਬ ਨੈਸ਼ਨਲ ਬੈਂਕ ਵੱਲੋਂ ਸ਼ੁਰੂ ਕੀਤੀ ਗਈ ਇਹ ਸਰਵਿਸ ਬਿਲਕੁਲ ਮੁਫਤ ਹੈ। ਬੈਂਕ ਮੁਤਾਬਕ, ਇਸ ਸਰਵਿਸ ਦੇ ਸ਼ੁਰੂ ਹੋਣ ਨਾਲ ਤੁਹਾਨੂੰ ਕਾਊਂਟਰ 'ਤੇ ਜਾ ਕੇ ਰਸੀਦ ਲੈਣ ਲਈ ਉਡੀਕ ਨਹੀਂ ਕਰਨੀ ਹੋਵੇਗੀ।
ਬੈਂਕ ਦੇ ਰਿਹੈ ਇਹ ਆਫਰ, 30 ਸਤੰਬਰ ਤਕ ਲੈ ਸਕਦੇ ਹੋ ਲਾਭ
ਉੱਥੇ ਹੀ, ਬੈਂਕ ਵੱਲੋਂ ਰੁਪੈ ਪਲੇਟਫਾਰਮ 'ਤੇ ਪਹਿਲਾ 'ਇੰਟਰਨੈਸ਼ਨਲ ਪਲੈਟੀਨਮ ਕਾਰਡ' ਜਾਰੀ ਕੀਤਾ ਗਿਆ ਹੈ। ਬੈਂਕ ਮੁਤਾਬਕ, ਇਹ ਕਾਰਡ ਘਰੇਲੂ ਹਵਾਈ ਅੱਡੇ ਦੇ ਨਾਲ-ਨਾਲ ਕੌਮਾਂਤਰੀ ਹਵਾਈ ਅੱਡੇ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਤੇ 2 ਲੱਖ ਦਾ ਦੁਰਘਟਨਾ ਬੀਮਾ ਵੀ ਮਿਲਦਾ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਨਵੀਂ ਕਾਰ ਜਾਂ ਘਰ ਖਰੀਦਣ ਲਈ ਕਰਜ਼ਾ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ 30 ਸਤੰਬਰ 2017 ਤਕ ਚੰਗਾ ਮੌਕਾ ਹੈ। ਬੈਂਕ ਨੇ ਮਾਨਸੂਨ ਆਫਰ ਤਹਿਤ ਘਰ ਅਤੇ ਕਾਰ ਲੋਨ ਸਕੀਮ 'ਤੇ ਲਏ ਜਾਣ ਵਾਲੇ ਕਰਜ਼ੇ 'ਤੇ ਪ੍ਰੋਸੈਸਿੰਗ ਫੀਸ ਅਤੇ ਫਾਈਲ ਚਾਰਜ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।