ਬੈਂਕਾਂ ਦਾ ਕੁੱਲ ਫਸਿਆ ਕਰਜ਼ਾ 6.9 ਫੀਸਦੀ ’ਤੇ ਆਉਣ ਦਾ ਅਨੁਮਾਨ

10/21/2021 1:48:31 AM

ਮੁੰਬਈ (ਭਾਸ਼ਾ)–ਬੈਂਕਾਂ ਦੀਆਂ ਕੁੱਲ ਗੈਰ ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਯਾਨੀ ਕੁੱਲ ਫਸਿਆ ਕਰਜ਼ਾ ਅਤੇ ਸ਼ੁੱਧ ਐੱਨ. ਪੀ. ਏ. ਮਾਰਚ 2022 ਦੇ ਅਖੀਰ ਤੱਕ ਘਟ ਕੇ ਕ੍ਰਮਵਾਰ 6.9-7 ਫੀਸਦੀ ਅਤੇ 2.2 ਤੋਂ 2.3 ਫੀਸਦੀ ਤੱਕ ਆਉਣ ਦਾ ਅਨੁਮਾਨ ਹੈ। ਮਾਰਚ 2021 ਨੂੰ ਸਮਾਪਤ ਵਿੱਤੀ ਸਾਲ ’ਚ ਇਹ ਕ੍ਰਮਵਾਰ 7.6 ਫੀਸਦੀ ਅਤੇ 2.5 ਫੀਸਦੀ ਸੀ। ਰੇਟਿੰਗ ਏਜੰਸੀ ਇਕਰਾ ਦੀ ਇਕ ਰਿਪੋਰਟ ’ਚ ਇਹ ਅਨੁਮਾਨ ਲਗਾਇਆ ਗਿਆ ਹੈ। ਕੁੱਲ ਐੱਨ. ਪੀ. ਏ. ਅਤੇ ਸ਼ੁੱਧ ਐੱਨ. ਪੀ. ਏ. 31 ਮਾਰਚ 2020 ਨੂੰ ਕ੍ਰਮਵਾਰ : 8.6 ਫੀਸਦੀ ਅਤੇ 3.0 ਫੀਸਦੀ ਸਨ।

ਇਹ ਵੀ ਪੜ੍ਹੋ : ਅਮਰੀਕੀ ਵਿਗਿਆਨੀਆਂ ਦਾ ਸਭ ਤੋਂ ਵੱਡਾ ਚਮਤਕਾਰ, ਸੂਰ ਦੀ ਕਿਡਨੀ ਮਨੁੱਖੀ ਸਰੀਰ ’ਚ ਟਰਾਂਸਪਲਾਂਟ

ਕ੍ਰੈਡਿਟ ਰੇਟਿੰਗ ਏਜੰਸੀ ਨੇ ਕਿਹਾ ਕਿ ਕੁੱਲ ਐੱਨ. ਪੀ. ਏ. ਅਤੇ ਸ਼ੁੱਧ ਐੱਨ. ਪੀ. ਏ. ਦੇ ਮਾਰਚ 2022 ਤੱਕ ਘਟ ਕੇ 6.9-7 ਫੀਸਦੀ ਅਤੇ 2.2-2.3 ਪੀਸਦੀ ਤੱਕ ਆਉਣ ਦੀ ਉਮੀਦ ਹੈ। ਇਸ ਨਾਲ ਬੈਂਕਾਂ ਦੇ ਮੁਨਾਫੇ ਦੇ ਮੋਰਚੇ ’ਤੇ ਕੁੱਝ ਰਾਹਤ ਮਿਲ ਸਕੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਰੈਗੂਲੇਟਰੀ ਰਾਹਤ ਦੀ ਘਾਟ ’ਚ ਨਵੇਂ ਐੱਨ. ਪੀ. ਏ. ਦੀ ਸਿਰਜਣਾ ਉੱਚ ਪੱਧਰ ’ਤੇ ਬਣੀ ਰਹੀ।

ਇਹ ਵੀ ਪੜ੍ਹੋ : ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ

ਅਪ੍ਰੈਲ-ਜੂਨ ਤਿਮਾਹੀ ਦੌਰਾਨ ਨਵਾਂ ਐੱਨ. ਪੀ. ਏ. ਇਕ ਲੱਖ ਕਰੋੜ ਰੁਪਏ (ਸਾਲਾਨਾ ਆਧਾਰ ’ਤੇ 4.1 ਫੀਸਦੀ ਦੀ ਦਰ) ਰਿਹਾ। ਉੱਥੇ ਹੀ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 2.5 ਲੱਖ ਕਰੋੜ ਰੁਪਏ ਜਾਂ 2.7 ਫੀਸਦੀ ਰਿਹਾ ਸੀ। ਇਕਰਾ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਇਹ 70,000 ਤੋਂ 80,000 ਕਰੋੜ ਰੁਪਏ ਜਾਂ 2.8 ਤੋਂ 3.2 ਫੀਸਦੀ ਰਹੇਗਾ। ਹਾਲਾਂਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਦੌਰਾਨ ਇਸ ਦੇ ਘਟ ਕੇ 1.1-1.2 ਲੱਖ ਕਰੋੜ ਰੁਪਏ ਜਾਂ 2-2.4 ਫੀਸਦੀ ਰਹਿ ਜਾਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ’ਤੇ ਕੀਤੀ ਚਰਚਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar