ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦੀ ਖਰਾਬ ਲਿਸਟਿੰਗ

04/04/2018 12:28:21 PM

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਇਕ ਹੋਰ ਸ਼ੇਅਰ ਦੀ ਲਿਸਟਿੰਗ ਹੋਈ ਹੈ। ਐੱਨ.ਐੱਸ.ਈ. 'ਤੇ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਸ਼ੇਅਰ 16.34 ਫੀਸਦੀ ਡਿਸਕਾਊਂਟ ਦੇ ਨਾਲ ਲਿਸਟ ਹੋਇਆ ਹੈ। ਐੱਨ.ਐੱਸ.ਈ. 'ਤੇ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਸ਼ੇਅਰ 435 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਲਿਸਟ ਹੋਇਆ ਹੈ। ਲਿਸਟਿੰਗ ਦੇ ਲਈ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਇਸ਼ੂ ਪ੍ਰਾਈਸ 520 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ। 
ਲਿਸਟਿੰਗ ਤੋਂ ਬਾਅਦ ਐੱਨ.ਐੱਸ.ਈ. 'ਤੇ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਸ਼ੇਅਰ ਚੜ੍ਹਿਆ ਅਤੇ ਫਿਲਹਾਲ ਇਹ 453 ਰੁਪਏ ਤੱਕ ਪਹੁੰਚਣ 'ਚ ਕਾਮਯਾਬ ਹੋਇਆ ਹੈ। ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਇਸ਼ੂ 22 ਤੋਂ 26 ਮਾਰਚ ਦੌਰਾਨ ਖੁੱਲ੍ਹਿਆ ਸੀ। ਇਸ਼ੂ ਤੋਂ ਕੰਪਨੀ ਨੇ 4020 ਕਰੋੜ ਰੁਪਏ ਜੁਟਾਏ ਹਨ।
ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਬਰੋਕਰੇਜ਼, ਫਾਈਨੈਂਸ਼ੀਅਲ ਪ੍ਰਾਡੈਕਟ ਡਿਸਟਰੀਬਿਊਸ਼ਨ, ਇਨਵੈਸਟਮੈਂਟ ਬੈਂਕਿੰਗ ਕਾਰੋਬਾਰ 'ਚ ਹੈ। ਆਈ.ਸੀ.ਆਈ.ਸੀ.ਆਈ. ਡਿਰੈਕਟ ਡਾਟ ਕਾਮ ਦੇ ਨਾਂ ਨਾਲ ਕੰਪਨੀ ਦਾ ਆਨਲਾਈਨ ਬ੍ਰੋਕਿੰਗ ਪਲੇਟਫਾਰਮ ਹੈ।


Related News