ICICI ਹੋਮ ਫਾਈਨਾਂਸ ਨੇ ਮਿਆਦੀ ਜਮ੍ਹਾ ''ਤੇ ਵਿਆਜ ਘਟਾਇਆ

05/17/2020 12:15:11 AM

ਮੁੰਬਈ (ਭਾਸ਼ਾ)-ਆਈ. ਸੀ. ਆਈ. ਸੀ. ਆਈ. ਹੋਮ ਫਾਈਨਾਂਸ ਨੇ ਫਿਕਸਡ ਜਮ੍ਹਾ (ਐੱਫ. ਡੀ.) 'ਤੇ ਵਿਆਜ 0.20 ਫੀਸਦੀ ਘੱਟ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਨਵੀਆਂ ਦਰਾਂ 2 ਕਰੋੜ ਰੁਪਏ ਤਕ ਦੀ ਜਮ੍ਹਾ 'ਤੇ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਕੰਪਨੀ ਨੇ 25 ਮਹੀਨਿਆਂ ਦੀ ਮਿਆਦ ਦੀ ਇਕ ਨਵੀਂ ਯੋਜਨਾ ਪੇਸ਼ ਕੀਤੀ ਹੈ। ਇਸ 'ਚ 7.25 ਫੀਸਦੀ ਦਾ ਵਿਆਜ ਦਿੱਤਾ ਜਾਵੇਗਾ। ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੇ ਐੱਫ. ਡੀ. 'ਤੇ ਮੂਲ ਅਤੇ ਵਿਸ਼ੇਸ਼ ਯੋਜਨਾ ਤਹਿਤ ਚੌਥਾਈ ਫੀਸਦੀ ਦਾ ਵਾਧੂ ਵਿਆਜ ਮਿਲੇਗਾ।

Karan Kumar

This news is Content Editor Karan Kumar