ਮਾਰਚ 2020 ਤੱਕ 450 ਸ਼ਾਖਾਵਾਂ ਖੋਲ੍ਹੇਗਾ ICICI ਬੈਂਕ

09/24/2019 5:04:05 PM

ਨਵੀਂ ਦਿੱਲੀ — ICICI ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣਾ ਨੈੱਟਵਰਕ ਵਧਾਉਣ ਲਈ ਚਾਲੂ ਵਿੱਤੀ ਸਾਲ 'ਚ 450 ਨਵੀਆਂ ਸ਼ਾਖਾਵਾਂ ਖੋਲ੍ਹੇਗਾ। ਇਨ੍ਹਾਂ ਵਿਚੋਂ 320 ਸ਼ਾਖਾਵਾਂ ਗਾਹਕਾਂ ਲਈ ਆਪਰੇਸ਼ਨਲ ਬਣਾ ਦਿੱਤੀ ਗਈਆਂ ਹਨ ਜਦੋਂਕਿ 130 ਸ਼ਾਖਾਵਾਂ ਜਲਦੀ ਹੀ ਖੁੱਲ੍ਹ ਜਾਣਗੀਆਂ। 

ਸ਼ਾਖਾਵਾਂ ਦਾ ਵੱਡਾ ਨੈਟਵਰਕ ਜ਼ਰੂਰੀ

ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਸਨੇ 5,000 ਸ਼ਾਖਾਵਾਂ ਦੇ ਨਾਲ ਮੀਲ ਦਾ ਪੱਥਰ ਪਾਰ ਕਰ ਲਿਆ ਹੈ। ਇਸਦੇ ਨਾਲ ਹੀ ਬੈਂਕ ਕੋਲ ਕੁੱਲ 5,190 ਤੋਂ ਜ਼ਿਆਦਾ ਸ਼ਾਖਾਵਾਂ, ਐਕਸਟੈਂਸ਼ਨ ਕਾਊਂਟਰ ਅਤੇ ਏ.ਟੀ.ਐਮ. ਦਾ ਨੈੱਟਵਰਕ ਹੋ ਗਿਆ ਹੈ। 

3,500 ਕਰਮਚਾਰੀਆਂ ਨੂੰ ਮਿਲੇਗੀ ਨੌਕਰੀ

ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਅਨੂਪ ਬਗਾਚੀ ਅਨੁਸਾਰ ਸ਼ਾਖਾ ਵਿਸਥਾਰ ਦੀ ਯੋਜਨਾ, ਚਾਲੂ ਮੰਦੀ ਦੇ ਦੌਰ ਨਾਲ ਵੀ ਪ੍ਰਭਾਵਿਤ ਨਹੀਂ ਹੋਈ ਹੈ। ਬੈਂਕ ਲਈ ਆਪਣੀ ਮੌਜੂਦਗੀ ਵਧਾਉਣ ਲਈ ਲੋੜੀਂਦੀ ਗੁੰਜਾਇਸ਼ ਨਜ਼ਰ ਆਉਂਦੀ ਹੈ। ਬਾਗਚੀ ਨੇ ਦੱਸਿਆ ਕਿ ICICI ਬੈਂਕ ਮਾਰਚ 2020 ਤੱਕ ਆਪਣੇ ਨੈੱਟਵਰਕ ਨੂੰ 5,300 ਸ਼ਾਖਾਵਾਂ ਤੱਕ ਲੈ ਜਾਵੇਗਾ। ਇਸ ਲਈ 450 ਸ਼ਾਖਾਵਾਂ ਖੋਲੀਆਂ ਜਾ ਰਹੀਆਂ ਹਨ। 

ਸ਼ਾਖਾ ਨੈੱਟਵਰਕ 'ਚ 10 ਫੀਸਦੀ ਦਾ ਵਾਧਾ

ਜ਼ਮੀਨ-ਜਾਇਦਾਦ ਬਜ਼ਾਰ ਮੰਦੀ ਅਤੇ ਕਿਰਾਏ 'ਚ ਨਰਮੀ ਦਾ ਲਾਭ ਲੈਂਦੇ ਹੋਏ ICICI ਬੈਂਕ ਆਪਣੀਆਂ ਸ਼ਾਖਾਵਾਂ ਦੇ ਵਿਸਥਾਰ 'ਚ ਲੱਗੀ ਹੋਈ ਹੈ ਅਤੇ ਆਪਣੇ ਸ਼ਾਖਾ ਨੈੱਟਵਰਕ 'ਚ 10 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ।