ਹੁਣ ATM ਦੇ ਰਾਹੀ ਪਰਸਨਲ ਲੋਨ ਮੁਹੱਇਆ ਕਰਵਾਏਗੀ ICICI Bank

07/23/2017 8:26:10 PM

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਬੈਂਕ ਆਈ. ਸੀ. ਸੀ. ਆਈ. ਬੈਂਕ ਆਪਣੇ ਏ. ਟੀ. ਐੱਮ. ਦੇ ਰਾਹੀ 15 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਉਪਲੰਬਧ ਕਰਵਾਏਗੀ। ਇਸ ਸੁਵਿਧਾ ਚੁਨਿੰਦਾ ਗ੍ਰਾਹਕਾਂ ਨੂੰ ਹੀ ਮਿਲੇਗੀ ਭਾਵੇਂ ਹੀ ਉਸ ਨੇ ਪਹਿਲਾਂ ਇਸ ਤਰ੍ਹਾਂ ਦੇ ਕੀਤੇ ਲੋਨ ਲਈ ਅਪਲਾਈ ਨਹੀਂ ਕੀਤਾ ਹੋਵੇ। ਲੋਨ ਸੂਚਨਾ ਕੰਪਨੀਆਂ ਦੀ ਰਿਪੋਰਟ  ਦੇ ਆਧਾਰ 'ਤੇ ਇਹ ਬੈਂਕ ਪਹਿਲਾਂ ਗ੍ਰਾਹਕਾਂ ਨੂੰ ਪਰਖੇਗੀ, ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਸੁਵਿੰਧਾ ਦੀ ਪੇਸ਼ਕਸ਼ ਦੇ ਬਾਰੇ 'ਚ ਫੈਸਲਾ ਕੀਤਾ ਜਾਵੇਗਾ।
ਇਸ ਤਰ੍ਹਾਂ ਦੇ ਗ੍ਰਾਹਕਾਂ ਨੂੰ ਏ. ਟੀ. ਐੱਮ. 'ਤੇ ਲੈਣ-ਦੇਣ ਤੋਂ ਬਾਅਦ ਏ. ਟੀ. ਐੱਮ. ਸਕ੍ਰੀਨ 'ਤੇ ਇਸ ਮੈਸੇਜ਼ ਮਿਲੇਗਾ ਅਤੇ ਉਸ ਨੂੰ ਦੱਸਿਆ ਜਾਵੇਗਾ ਕਿ ਉਹ ਪਰਸਨਲ ਲੋਨ ਲੈ ਸਕਦੇ ਹਨ ਜਾਂ ਨਹੀਂ, ਬੈਂਕ ਵਲੋਂ ਇਕ ਬਿਆਨ 'ਚ ਕਿਹਾ ਗਿਆ ਕਿ ਜੇਕਰ ਕੋਈ ਗ੍ਰਾਹਕ ਇਹ ਲੋਨ ਲੈਣਾ ਚਾਹੁੰਦਾ ਹੈ ਤਾਂ ਇਹ 5 ਸਾਲ ਦੇ ਲਈ 5 ਲੱਖ ਰੁਪਏ ਤੱਕ 5 ਦਾ 5 ਸਾਲ ਦਾ ਲੋਨ ਲੈ ਸਕਦੇ ਹਨ। ਇਹ ਰਾਸ਼ੀ ਤੁਰੰਤ ਉਸ ਦੇ ਖਾਤੇ 'ਚ ਜਮਾ ਕਰ ਦਿੱਤੇ ਜਾਣਗੇ। ਇਹ ਸਰਵਿਸ ਪਹਿਲਾਂ ਤੋਂ ਉਪਲੰਬਧ ਹੈ।
ਗ੍ਰਾਹਕ ਨੂੰ ਕਰਜ਼ੇ ਦੇ ਬਾਰੇ 'ਚ ਅਲੱਗ ਵਿਕਲਪ ਉਪਲੰਬਧ ਕਰਵਾਇਆ ਜਾਵੇਗਾ ਅਤੇ ਵਿਆਜ਼ ਦਰ, ਪ੍ਰੋਸੈਸਿੰਗ ਫੀਸ, ਮਾਸਿਕ ਕਿਸ਼ਤ ਜਿਹੈ ਅਹਿਮ ਸੂਚਨਾ ਦਿੱਤੀ ਜਾਵੇਗੀ, ਉਸ ਤੋਂ ਬਾਅਦ ਉਸ ਦੇ ਹਾ ਕਰਨ 'ਤੇ ਉਸ ਦੇ ਖਾਤੇ 'ਚ ਰਾਸ਼ੀ ਜਮਾ ਕਰ ਦਿੱਤੀ ਜਾਵੇਗੀ।