ਜੈਪ੍ਰਕਾਸ਼ ਐਸੋਸੀਏਟਸ ਖਿਲਾਫ ਦੀਵਾਲੀਆ ਪਟੀਸ਼ਨ ''ਤੇ ਜਲਦ ਹੋਵੇ ਸੁਣਵਾਈ : ICICI Bank

06/18/2019 12:30:05 AM

ਨਵੀਂ ਦਿੱਲੀ-ਆਈ. ਸੀ. ਆਈ. ਸੀ. ਆਈ. ਬੈਂਕ ਨੇ ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਦਾ ਦਰਵਾਜ਼ਾ ਖੜਕਾਇਆ। ਬੈਂਕ ਨੇ ਐੱਨ. ਸੀ. ਐੱਲ. ਏ. ਟੀ. ਵਲੋਂ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ (ਜੇ. ਏ. ਐੱਲ.) ਖਿਲਾਫ ਆਪਣੀ ਦੀਵਾਲੀਆ ਪਟੀਸ਼ਨ ਦੀ ਸੁਣਵਾਈ 'ਚ ਤੇਜ਼ੀ ਲਿਆਉਣ ਦਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਬੈਂਕ ਨੇ ਸਤੰਬਰ, 2018 'ਚ ਜੇ. ਪੀ. ਸਮੂਹ ਦੀ ਕੰਪਨੀ ਜੇ. ਏ. ਐੱਲ. ਖਿਲਾਫ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਲਈ ਐੱਨ. ਸੀ. ਐੱਲ. ਟੀ. ਦੀ ਇਲਾਹਾਬਾਦ ਬੈਂਚ ਦੇ ਸਾਹਮਣੇ ਪਟੀਸ਼ਨ ਦਰਜ ਕੀਤੀ ਸੀ। ਆਈ. ਸੀ. ਆਈ. ਸੀ. ਆਈ. ਬੈਂਕ ਨੇ ਐੱਨ. ਸੀ. ਐੱਲ. ਏ. ਟੀ. 'ਚ ਦਰਜ ਪਟੀਸ਼ਨ 'ਚ ਕਿਹਾ ਕਿ ਪਿਛਲੇ 9 ਮਹੀਨਿਆਂ 'ਚ ਉਸ ਦੀ ਪਟੀਸ਼ਨ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਜੁਡੀਸ਼ੀਅਲ ਬੰਸੀ ਲਾਲ ਭੱਟ ਦੀ ਇਕ ਮੈਂਬਰੀ ਐੱਨ. ਸੀ. ਐੱਲ. ਏ. ਟੀ. ਬੈਂਚ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਪਟੀਸ਼ਨ ਨੂੰ ਸੁਣਵਾਈ ਲਈ 1 ਜੁਲਾਈ ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ।

Karan Kumar

This news is Content Editor Karan Kumar