ICICI ਬੈਂਕ ਨੇ ਲਾਂਚ ਕੀਤੀ ਨਵੀਂ ਸਰਵਿਸ, ਮਰਜ਼ੀ ਨਾਲ ਲੈ ਸਕੋਗੇ ਡੈਬਿਟ-ਕ੍ਰੈਡਿਟ ਕਾਰਡ ਜਾਂ ਚੈੱਕ ਬੁੱਕ

01/30/2020 10:40:19 AM

ਨਵੀਂ ਦਿੱਲੀ — ਕਿਸੇ ਵੀ ਬੈਂਕ ਦੇ ਗਾਹਕ ਲਈ ਆਪਣਾ ਨਵਾਂ ਕ੍ਰੈਡਿਟ-ਡੈਬਿਟ ਕਾਰਡ, ਚੈੱਕ ਬੁੱਕ ਅਤੇ ਰਿਟਰਨ ਚੈੱਕ ਵਰਗੀਆਂ ਚੀਜ਼ਾਂ ਬੈਂਕ ਤੋਂ ਰੀਸੀਵ ਕਰਨਾ ਵੱਡਾ ਸਿਰਦਰਦ ਹੁੰਦਾ ਹੈ। ਇਸ ਲਈ ਜਾਂ ਤਾਂ ਤੁਹਾਨੂੰ ਬੈਂਕ ਤੋਂ ਪੈਕੇਜ ਰੀਸੀਵ ਕਰਨ ਲਈ ਘਰ ਮੌਜੂਦ ਰਹਿਣਾ ਹੁੰਦਾ ਹੈ ਜਾਂ ਫਿਰ ਖੁਦ ਜਾ ਕੇ ਪੈਕੇਜ ਕੁਲੈਕਟ ਕਰਨਾ ਪੈਂਦਾ ਹੈ। ਪਰ ਹੁਣ ICICI ਬੈਂਕ ਦੇ ਗਾਹਕਾਂ ਨੂੰ ਇਸ ਸਿਰਦਰਦ ਤੋਂ ਛੁਟਕਾਰਾ ਮਿਲ ਗਿਆ ਹੈ। ਬੈਂਕ ਨੇ iBox ਨਾਂ ਨਾਲ ਨਵੀਂ ਸਰਵਿਸ ਲਾਂਚ ਕੀਤੀ ਹੈ ਜਿਸ ਨਾਲ ਗਾਹਕ ਆਪਣੀ ਸਹੂਲਤ ਦੇ ਹਿਸਾਬ ਨਾਲ ਕਿਸੇ ਵੀ ਦਿਨ ਕਦੇ ਵੀ ਆਪਣਾ ਪੈਕੇਜ ਲੈ ਸਕਦੇ ਹਨ।

ICICI ਬੈਂਕ ਨੇ ਬੁੱਧਵਾਰ ਨੂੰ ਆਪਣੀ ਸੈਲਫ ਸਰਵਿਸ 24*7 ਡਿਲਵਰੀ ਦੀ ਸਰਵਿਸ iBox ਲਾਂਚ ਕੀਤੀ ਹੈ। ਇਸ 'ਚ ਗਾਹਕ ਨੂੰ ਨਾ ਤਾਂ ਵਰਕਿੰਗ ਆਵਰਸ(ਕੰਮਕਾਜ ਦੇ ਘੰਟੇ) 'ਚ ਬੈਂਕ ਜਾਣ ਦੀ ਟੈਂਸ਼ਨ ਲੈਣੀ ਪਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਘਰ ਰੁਕ ਕੇ ਡਿਲਵਰੀ ਦਾ ਇੰਤਜ਼ਾਰ ਕਰਨਾ ਪਵੇਗਾ।

ਇਸ ਤਰ੍ਹਾਂ ਕੰਮ ਕਰੇਗੀ ਇਹ ਨਵੀਂ ਸਰਵਿਸ

  • ਇਸ ਸਰਵਿਸ ਦੇ ਤਹਿਤ ਬੈਂਕ ਦੇ ਬਾਹਰ ਇਕ iBox ਰੱਖਿਆ ਜਾਵੇਗਾ, ਜਿਸ ਨਾਲ ਗਾਹਕ ਆਪਣੀ ਸਹੂਲਤ ਦੇ ਅਨੁਸਾਰ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ ਆਪਣਾ ਪੈਕੇਜ ਲੈ ਸਕਣਗੇ।
  • ਇਹ iBox ਸਰੁੱਖਿਆ ਦੇ ਲਿਹਾਜ਼ ਨਾਲ OTP ਬੇਸਡ ਆਥੈਂਟੀਕੇਸ਼ਨ ਸਿਸਟਮ ਨਾਲ ਲੈਸ ਹੋਵੇਗਾ। ਗਾਹਕਾਂ ਆਪਣੇ ਬੈਂਕ ਨਾ ਰਜਿਸਟਰਡ ਮੋਬਾਈਲ ਨੰਬਰ ਦੇ ਜ਼ਰੀਏ ਇਸ ਨੂੰ ਐਕਸੈੱਸ ਕਰ ਸਕਣਗੇ। ਖਾਸ ਗੱਲ ਇਹ ਹੋਵੇਗੀ ਕਿ ਇਹ ਸਰਵਿਸ ਛੁੱਟੀ ਦੇ ਦਿਨ ਵੀ ਖੁੱਲ੍ਹੀ ਰਹੇਗੀ।
  • iBox ਦਾ ਪ੍ਰੋਸੈੱਸ ਪੂਰੀ ਤਰ੍ਹਾਂ ਨਾਲ ਆਟੋਮੇਟਿਡ ਹੋਵੇਗਾ। ਇਸ 'ਚ ਗਾਹਕÎ ਨੂੰ ਆਪਣੇ ਪੈਕੇਜ ਦਾ ਡਿਸਪੈਚ ਤੋਂ ਲੈ ਕੇ ਡਿਲਵਰੀ ਤੱਕ ਦਾ ਸਟੈਟਸ ਮਿਲਦਾ ਰਹੇਗਾ।
  • iBox ਟਰਮਿਨਲ 'ਚ ਪੈਕੇਜ ਪਹੁੰਚਣ ਦੇ ਬਾਅਦ ਗਾਹਕ ਨੂੰ ਇਸਦੀ ਜਾਣਕਾਰੀ SMS ਦੇ ਜ਼ਰੀਏ ਮਿਲਦੀ ਰਹੇਗੀ। ਖਾਸ ਗੱਲ ਇਹ ਹੋਵੇਗੀ ਕਿ ਇਸ SMS 'ਚ ਖਾਤਾਧਾਰਕ ਨੂੰ iBox ਦਾ ਜੀ.ਪੀ.ਐਸ. ਲੋਕੇਸ਼ਨ, OTP ਅਤੇ QR Code ਦਿੱਤਾ ਜਾਵੇਗਾ।
  • ਇਸ ਦੇ ਬਾਅਦ ਖਾਤਾਧਾਰਕ ਨੂੰ iBox 'ਤੇ ਜਾਣਾ ਹੋਵੇਗਾ, ਉਥੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ OTP ਦੱਸਣਾ ਹੋਵੇਗਾ। ਜਾਂ ਫਿਰ ਗਾਹਕ qr Code ਕੋਡ ਦਿਖਾ ਕੇ ਵੀ ਬਾਕਸ ਖੋਲ੍ਹ ਸਕਦੇ ਹਨ ਜਿਸ ਤੋਂ ਬਾਅਦ ਗਾਹਕ ਆਪਣਾ ਪੈਕੇਜ ਲੈ ਸਕਦੇ ਹਨ।
  • ਫਿਲਹਾਲ ਇਹ ਸਰਵਿਸ 17 ਸ਼ਹਿਰਾਂ ਦੀਆਂ 50 ਬ੍ਰਾਚਾਂ 'ਚ ਉਪਲੱਬਧ ਹੈ। ਦਿੱਲੀ-ਐਨ.ਸੀ.ਆਰ., ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਪੂਣੇ, ਨਵੀਂ ਮੁੰਬਈ, ਸੂਰਤ, ਜੈਪੁਰ, ਇੰਦੌਰ,ਭੋਪਾਲ, ਲਖਨਊ, ਨਾਗਪੁਰ, ਅੰਮ੍ਰਿਤਸਰ, ਲੁਧਿਆਣਾ ਅਤੇ ਪੰਚਕੁਲਾ 'ਚ ਬੈਂਕ ਇਹ ਸਹੂਲਤ ਦੇਵੇਗਾ।
     

Related News