ICICI ਬੈਂਕ ਦੇ ਗਾਹਕਾਂ ਨੂੰ ਝਟਕਾ, ਪੈਸੇ ਕਢਵਾਉਣ ''ਤੇ ਦੇਣਾ ਪਵੇਗਾ ਚਾਰਜ

09/15/2019 9:46:22 AM

ਨਵੀਂ ਦਿੱਲੀ—ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਆਪਣੇ ਗਾਹਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਬੈਂਕ ਨੇ 'ਜ਼ੀਰੋ ਬੈਲੇਂਸ' ਖਾਤਾਧਾਰਕਾਂ ਨੂੰ 16 ਅਕਤੂਬਰ ਤੋਂ ਬ੍ਰਾਂਚ ਤੋਂ ਹਰ ਕੈਸ਼ ਕਢਵਾਉਣ ਲਈ 100 ਰੁਪਏ ਤੋਂ 125 ਰੁਪਏ ਦੀ ਚਾਰਜ ਦੇਣਾ ਹੋਵੇਗਾ। ਜੇਕਰ ਗਾਹਕ ਬੈਂਕ ਦੀ ਬ੍ਰਾਂਚ 'ਚ ਮਸ਼ੀਨ ਦੇ ਰਾਹੀਂ ਪੈਸੇ ਜਮ੍ਹਾ ਕਰਦੇ ਹਨ ਤਾਂ ਇਸ ਲਈ ਵੀ ਉਨ੍ਹਾਂ ਨੂੰ ਫੀਸ ਅਦਾ ਕਰਨੀ ਹੋਵੇਗੀ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਅਕਾਊਂਟ ਹੋਲਡਰਸ ਨੂੰ ਜਾਰੀ ਇਕ ਨੋਟਿਸ 'ਚ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਬੈਂਕਿੰਗ ਟ੍ਰਾਂਜੈਕਸ਼ਨ ਡਿਜ਼ੀਟਲ ਮੋਡ 'ਚ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਡਿਜ਼ੀਟਲ ਇੰਡੀਆ ਇਨੀਸ਼ੀਏਟਿਵ ਨੂੰ ਵਾਧਾ ਮਿਲੇ।
ਐੱਨ.ਸੀ.ਐੱਫ.ਟੀ, ਆਰ.ਟੀ.ਜੀ.ਐੱਸ, ਯੂ.ਪੀ.ਆਈ. 'ਤੇ ਫੀਸ ਖਤਮ
ਦੱਸ ਦੇਈਏ ਕਿ ਬੈਂਕ ਨੇ ਮੋਬਾਇਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਦੇ ਰਾਹੀਂ ਹੋਣ ਵਾਲੇ ਐੱਨ.ਈ.ਐੱਫ.ਟੀ., ਆਰ.ਟੀ.ਜੀ.ਐੱਸ. ਅਤੇ ਯੂ .ਪੀ.ਆਈ. ਟ੍ਰਾਂਜੈਕਸ਼ਨ 'ਤੇ ਲੱਗਣ ਵਾਲੀ ਤਮਾਮ ਤਰ੍ਹਾਂ ਦੀ ਫੀਸ ਨੂੰ ਖਤਮ ਕਰ ਦਿੱਤਾ ਹੈ।
ਐੱਨ.ਈ.ਐੱਫ.ਟੀ. ਅਤੇ ਆਰ.ਟੀ.ਜੀ.ਐੱਸ. 'ਤੇ ਵੀ ਭਾਰੀ ਫੀਸ
ਆਈ.ਸੀ.ਆਈ.ਸੀ.ਆਈ. ਬੈਂਕ ਦੀਆਂ ਬ੍ਰਾਂਚਾਂ ਨਾਲ 10,000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਐੱਨ.ਈ.ਐੱਫ.ਟੀ. ਟ੍ਰਾਂਜੈਕਸ਼ਨ 'ਤੇ 2.25 ਰੁਪਏ ਤੋਂ ਲੈ ਕੇ 24.75 ਰੁਪਏ (ਜੀ.ਐੱਸ.ਟੀ. ਹੋਰ) ਦਾ ਚਾਰਜ ਦੇਣਾ ਪੈਂਦਾ ਹੈ। ਉੱਧਰ ਬ੍ਰਾਂਚਾਂ ਤੋਂ ਦੋ ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਕੀਤੇ ਜਾਣ ਵਾਲੇ ਆਰ.ਟੀ.ਜੀ.ਐੱਸ. ਟ੍ਰਾਂਜੈਕਸ਼ਨ ਲਈ 20 ਰੁਪਏ ਤੋਂ ਲੈ ਕੇ 45 ਰੁਪਏ (ਜੀ.ਐੱਸ.ਟੀ. ਹੋਰ) ਦਾ ਚਾਰਜ ਦੇਣਾ ਪੈਂਦਾ ਹੈ।
ਅਕਾਊਂਟ ਬੰਦ ਕਰਨ ਦੀ ਸਲਾਹ
ਬੈਂਕ ਨੇ ਆਪਣੇ 'ਜ਼ੀਰੋ ਬੈਲੇਂਸ' ਅਕਾਊਂਟ ਹੋਲਡਰਸ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਅਕਾਊਂਟ ਨੂੰ ਜਾਂ ਤਾਂ ਕਿਸੇ ਹੋਰ ਬੇਸਿਕ ਸੇਵਿੰਗਸ ਅਕਾਊਂਟ 'ਚ ਬਦਲ ਲੈਣ ਜਾਂ ਅਕਾਊਂਟ ਬੰਦ ਕਰ ਦੇਣ।

Aarti dhillon

This news is Content Editor Aarti dhillon