ਹੁੰਡਈ ਦੀ ਵੀ ਗੱਡੀ ਖਰੀਦਣੀ ਹੋਵੇਗੀ ਮਹਿੰਗੀ, ਜਨਵਰੀ ਤੋਂ ਵਧਣਗੇ ਰੇਟ

12/10/2019 3:05:40 PM

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਸਮੇਤ ਜ਼ਿਆਦਾਤਰ ਕਾਰ ਨਿਰਮਾਤਾ 1 ਜਨਵਰੀ 2020 ਤੋਂ ਕੀਮਤਾਂ 'ਚ ਵਾਧਾ ਕਰਨ ਜਾ ਰਹੇ ਹਨ। ਹੁਣ ਹੁੰਡਈ ਮੋਟਰਜ਼ ਵੀ ਇਸ ਲੀਗ 'ਚ ਸ਼ਾਮਲ ਹੋ ਗਈ ਹੈ।

ਹੁੰਡਈ ਨੇ ਪਹਿਲੀ ਜਨਵਰੀ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਨਿਰਮਾਣ ਲਾਗਤ ਵਧਣ ਕਾਰਨ ਕੰਪਨੀ ਨੇ ਇਹ ਫੈਸਲਾ ਕੀਤਾ ਹੈ।


ਹੁੰਡਈ ਵੱਖ-ਵੱਖ ਮਾਡਲਾਂ ਤੇ ਫਿਊਲ ਟਾਈਪ ਦੇ ਅਧਾਰ 'ਤੇ ਵਾਹਨਾਂ ਦੀ ਕੀਮਤ 'ਚ ਵਾਧਾ ਕਰੇਗੀ। ਕੰਪਨੀ ਇਸ ਮਹੀਨੇ ਦੇ ਅੰਤ ਤੱਕ ਮਾਡਲ ਦੇ ਅਧਾਰ 'ਤੇ ਕੀਮਤਾਂ 'ਚ ਵਾਧੇ ਦੀ ਜਾਣਕਾਰੀ ਦੇ ਸਕਦੀ ਹੈ।
ਟੋਇਟਾ, ਮਹਿੰਦਰਾ ਤੇ ਮਰਸਡੀਜ਼ ਬੈਂਜ ਪਹਿਲਾਂ ਹੀ ਕੀਮਤਾਂ 'ਚ ਵਾਧਾ ਕਰਨ ਦੀ ਜਾਣਕਾਰੀ ਦੇ ਚੁੱਕੇ ਹਨ। ਮਾਰੂਤੀ ਸੁਜ਼ੂਕੀ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਈ ਮੋਟਰਜ਼ ਨੇ ਕਿਹਾ, '' ਇਨਪੁਟ ਕਾਸਟ ਵਧਣ ਕਾਰਨ ਜਨਵਰੀ 2020 ਤੋਂ ਕਾਰਾਂ ਦੀ ਕੀਮਤ 'ਚ ਵਾਧਾ ਕੀਤਾ ਜਾ ਰਿਹਾ ਹੈ।'' ਹਾਲਾਂਕਿ, ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਜਾਵੇਗਾ। ਸੰਭਾਵਨਾ ਹੈ ਕਿ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਦਸੰਬਰ ਦੇ ਅੰਤ ਤਕ ਹੁੰਡਈ ਕੀਮਤਾਂ 'ਚ ਹੋਣ ਵਾਲੇ ਵਾਧੇ ਦੀ ਜਾਣਕਾਰੀ ਦੇ ਸਕਦੀ ਹੈ।