HUL ਨੇ ਸਿੰਗਾਪੁਰ ਦੀ ਕੰਪਨੀ ਨਾਲ ਕੀਤੀ ਵੱਡੀ ਡੀਲ, 60 ਕਰੋੜ ਰੁਪਏ 'ਚ ਵੇਚੇਗੀ ਆਟੇ ਅਤੇ ਲੂਣ ਦਾ ਕਾਰੋਬਾਰ

02/18/2023 3:33:36 PM

ਬਿਜ਼ਨੈੱਸ ਡੈਸਕ- ਹਿੰਦੁਸਤਾਨ ਯੂਨੀਲੀਵਰ (ਐੱਲ.ਯੂ.ਐੱਲ) ਨੇ ਸ਼ੁੱਕਰਵਾਰ 17 ਫਰਵਰੀ ਨੂੰ ਆਪਣੇ ਆਟੇ ਅਤੇ ਲੂਣ ਦੇ ਕਾਰੋਬਾਰ ਨੂੰ ਵੇਚਣ ਦਾ ਐਲਾਨ ਕੀਤਾ। ਇਹ ਦਿੱਗਜ ਐੱਫ.ਐੱਸ.ਸੀ.ਜੀ. ਕੰਪਨੀ ਭਾਰਤੀ ਮਾਰਕੀਟ 'ਚ ਆਪਣੇ ਆਟੇ ਨੂੰ 'ਅੰਨਪੂਰਣਾ' ਅਤੇ ਲੂਣ ਨੂੰ 'ਕੈਪਟਨ ਕੁੱਕ' ਬ੍ਰਾਂਡ ਦੇ ਨਾਂ ਨਾਲ ਵੇਚਦੀ ਹੈ।

ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ

ਐੱਚ.ਯੂ.ਐੱਲ. ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕਾਰੋਬਾਰਾਂ ਨੂੰ 60.4 ਕਰੋੜ 'ਚ ਉਮਾ ਗਲੋਬਲ ਫੂਡਸ ਅਤੇ ਉਮਾ ਕੰਜ਼ਿਊਮਰ ਪ੍ਰੋਡਕਟਸ ਨੂੰ ਵੇਚਿਆ ਜਾ ਰਿਹਾ ਹੈ। ਇਹ ਦੋਵੇਂ ਕੰਪਨੀਆਂ ਸਿੰਗਾਪੁਰ ਦਫ਼ਤਰ ਵਾਲੀ ਕੰਪਨੀ ਰਿਐਕਟੀਵੇਟ ਬ੍ਰਾਂਡ ਇੰਟਰਨੈਸ਼ਨਲ ਦੀ ਸਬਸਿਡੀਰੀ ਕੰਪਨੀ ਹੈ। ਐੱਚ.ਯੂ.ਐੱਲ. ਨੇ ਦੱਸਿਆ ਕਿ ਉਸ ਨੇ ਕੁਝ ਸਮੇਂ ਪਹਿਲਾਂ ਗੈਰ-ਪ੍ਰਮੁੱਖ ਸੈਗਮੇਂਟ ਤੋਂ ਬਾਹਰ ਨਿਕਲਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਹ ਸਮਝੌਤਾ ਇਸ ਰਣਨੀਤੀ ਦੇ ਤਹਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਨਾਲ ਹੀ ਇਸ ਦੌਰਾਨ ਕੰਪਨੀ ਸਕ੍ਰੈਚ ਕੁਕਿੰਗ ਅਤੇ ਸੂਪ ਦੇ ਪੈਕੇਜਡ ਫੂਡ ਸੈਗਮੇਂਟ 'ਚ ਆਪਣੇ ਕਾਰੋਬਾਰ ਨੂੰ ਵਧਾਉਣ 'ਤੇ ਲਗਾਤਾਰ ਫੋਕਸ ਕਰਦੀ ਰਹੇਗੀ। ਵਿੱਤੀ ਸਾਲ 2022 'ਚ 'ਅੰਨਪੂਰਣਾ ਅਤੇ ਕੈਪਟਨ ਕੁੱਕ' ਦੋਵਾਂ ਬ੍ਰਾਂਡਸ ਦਾ ਕੁੱਲ ਰੈਵੇਨਿਊ 127 ਕਰੋੜ ਰੁਪਏ ਰਿਹਾ ਸੀ, ਜੋ ਐੱਚ.ਯੂ.ਐੱਲ. ਦੇ ਕੁੱਲ ਰੈਵੇਨਿਊ ਦਾ 1 ਫ਼ੀਸਦੀ ਤੋਂ ਵੀ ਘੱਟ ਹੈ। 

ਇਹ ਵੀ ਪੜ੍ਹੋ-ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
ਐੱਚ.ਯੂ.ਐੱਲ ਨੇ ਕਿਹਾ ਕਿ ਵਿਨਿਵੇਸ਼ ਦਾ ਉਸ ਦਾ ਫ਼ੈਸਲਾ 'ਗੈਰ-ਪ੍ਰਮੁੱਖ ਸ਼੍ਰੇਣੀਆਂ ਤੋਂ ਬਾਹਰ ਕੱਢਣ' ਦੇ ਘੋਸ਼ਿਤ ਇਰਾਦੇ ਦੇ ਅਨੁਰੂਪ ਹੈ ਜਦਕਿ ਡ੍ਰੈਸਿੰਗ, ਸਕ੍ਰੈਚ ਕੂਕਿੰਗ ਅਤੇ ਸੂਪ ਦੇ ਪੈਕੇਜਡ ਭੋਜਨ ਕਾਰੋਬਾਰ 'ਚ ਆਪਣੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣਾ ਜਾਰੀ ਹੈ। 
ਕੰਪਨੀ ਨੇ ਕਿਹਾ ਕਿ ਅੰਨਪੂਰਣਾ ਅਤੇ ਕੈਪਟਨ ਕੁੱਕ ਨੂੰ ਵੇਚਣ ਦੇ ਸਮਝੌਤੇ 'ਚ ਭਾਰਤ ਸਮੇਤ ਕੋਈ ਹੋਰ ਭੌਗੋਲਿਕ ਇਲਾਕਿਆਂ 'ਚ ਜੁੜੇ ਟ੍ਰੇਡਮਾਰਕ, ਕਾਪੀਰਾਈਟ ਅਤੇ ਹੋਰ ਇੰਟੇਲੇਕਚੁਅਲ ਪ੍ਰਾਪਰਟੀਜ਼ ਦਾ ਟਰਾਂਸਫਰ ਸ਼ਾਮਲ ਹੈ।

ਇਹ ਵੀ ਪੜ੍ਹੋ-FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Aarti dhillon

This news is Content Editor Aarti dhillon