SBI 'ਚ ਹੈ ਤੁਹਾਡਾ ਖਾਤਾ, ਤਾਂ ਜਾਣ ਲਓ ਇਹ ਗੱਲਾਂ ਹੋਵੇਗਾ ਫਾਇਦਾ

02/17/2020 10:04:08 AM

ਨਵੀਂ ਦਿੱਲੀ—  ATM ਕਾਰਡ ਸਕਿਮਿੰਗ, ਕਲੋਨਿੰਗ, ਕ੍ਰੈਡਿਟ ਤੇ ਡੈਬਿਟ ਕਾਰਡਾਂ ਦੀ ਵੱਧ ਰਹੀ ਧੋਖਾਧੜੀ ਵਿਚਕਾਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਡੈਬਿਟ-ਕਮ-ਏ. ਟੀ. ਐੱਮ. ਕਾਰਡਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਭਾਰਤੀ ਸਟੇਟ ਬੈਂਕ ਦੀ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ATM 'ਚੋਂ ਰੋਜ਼ਾਨਾ ਪੈਸੇ ਕਢਵਾਉਣ ਦੀ ਲਿਮਟ ਵੀ ਬਦਲ ਸਕਦੇ ਹੋ, ਯਾਨੀ ਜੇਕਰ ਤੁਸੀਂ ਮਹੀਨੇ 'ਚ ਘੱਟ ਹੀ ਪੈਸੇ ਕਢਵਾਉਂਦੇ ਹੋ ਤਾਂ ਲਿਮਟ ਬਿਲਕੁਲ ਘਟਾ ਸਕਦੇ ਹੋ।

ਇੰਨਾ ਹੀ ਨਹੀਂ ਤੁਸੀਂ ਆਪਣੇ ATM ਕਾਰਡ ਨੂੰ ਚਾਲੂ ਜਾਂ ਬੰਦ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਤੇ ਘਰੇਲੂ ਆਨਲਾਈਨ ਸੁਵਿਧਾ ਦਾ ਬਦਲ ਵੀ ਬੰਦ ਕਰ ਸਕਦੇ ਹੋ, ਯਾਨੀ ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਜਾਂ ਇਸ ਸਰਵਿਸ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਬੰਦ ਕਰਨ ਦੀ ਸੁਵਿਧਾ ਹੈ। ਇਹ ਸਭ ਤੁਸੀਂ ਐੱਸ. ਬੀ. ਆਈ. ਆਨਲਾਈਨ ਬੈਂਕਿੰਗ ਖਾਤੇ ਜ਼ਰੀਏ ਕਰ ਸਕਦੇ ਹੋ।

ਉੱਥੇ ਹੀ, ATM ਨਾਲ ਸੰਬੰਧਤ ਧੋਖਾਧੜੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦਿਆਂ ਐੱਸ. ਬੀ. ਆਈ. ਨੇ 1 ਜਨਵਰੀ 2020 ਤੋਂ ਓ. ਟੀ. ਪੀ. ਆਧਾਰਿਤ ATM 'ਚੋਂ ਪੈਸੇ ਕਢਵਾਉਣ ਦੀ ਸੁਵਿਧਾ ਸ਼ੁਰੂਆਤ ਕੀਤੀ ਹੈ। ਐੱਸ. ਬੀ. ਆਈ. ਦੀ ਓ. ਟੀ. ਪੀ. ਆਧਾਰਿਤ ATM ਨਕਦ ਨਿਕਾਸੀ 10,000 ਰੁਪਏ ਤੋਂ ਵੱਧ ਪੈਸੇ ਕਢਵਾਉਣ 'ਤੇ ਲਾਗੂ ਹੈ। ਇਹ ਸੇਵਾ ਰਾਤ 8 ਵਜੇ ਤੋਂ ਸਵੇਰੇ 8 ਵਜੇ ਦੇ ਵਿਚਕਾਰ ਸਾਰੇ ਐੱਸ. ਬੀ. ਆਈ. ATMs 'ਤੇ ਮਿਲ ਰਹੀ ਹੈ।

ਕੀ ਕਰਨਾ ਹੋਵੇਗਾ-

  • SBI ਆਨਲਾਈਨ 'ਤੇ ਲੌਗ ਇਨ ਕਰੋ, ਈ-ਸੇਵਾਵਾਂ ਟੈਬ 'ਤੇ ਜਾਓ।
  • ATM ਕਾਰਡ ਸੇਵਾਵਾਂ' ਦੀ ਚੋਣ ਕਰੋ।
  • ਹੁਣ ATM ਕਾਰਡ ਲਿਮਟ 'ਤੇ ਕਲਿੱਕ ਕਰੋ। ਕਾਰਡ ਸਕ੍ਰੀਨ 'ਤੇ ਦਿਖਾਈ ਦੇਵੇਗਾ।
  • ਡ੍ਰਾਪ-ਡਾਊਨ ਮੀਨੂੰ 'ਚ ਤਿੰਨ ਸੇਵਾਵਾਂ 'ਚੋਂ ਉਹ ਚੁਣ ਲਓ ਜੋ ਤੁਹਾਨੂੰ ਠੀਕ ਲੱਗੇ।
  • ਇਸ ਤਰ੍ਹਾਂ ਤੁਸੀਂ ATM 'ਚੋਂ ਪੈਸੇ ਕਢਵਾਉਣ ਦੀ ਨਵੀਂ ਲਿਮਟ, ਕਾਰਡ ਚਾਲੂ ਜਾਂ ਬੰਦ ਕਰ ਸਕਦੇ ਹੋ।