‘ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਸੀਮੈਂਟ ਦੀਆਂ ਕੀਮਤਾਂ 4 ਫੀਸਦੀ ਉਛਲੀਆਂ’

06/23/2021 10:03:08 AM

ਨਵੀਂ ਦਿੱਲੀ (ਇੰਟ.) – ਪੈਟਰੋਲ-ਡੀਜ਼ਲ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਉਂਝ ਹੀ ਅਸਮਾਨ ਛੂਹ ਰਹੀਆਂ ਹਨ, ਹੁਣ ਸੀਮੈਂਟ ਵੀ ਅੱਖਾਂ ਦਿਖਾਉਣ ਲੱਗਾ ਹੈ। ਮਕਾਨ ਬਣਵਾਉਣ ਵਾਲਿਆਂ ਲਈ ਘਰ ਦੀ ਲਾਗਤ ਸਟੀਲ ਦੀ ਮਹਿੰਗਾਈ ਤੋਂ ਬਾਅਦ ਹੁਣ ਸੀਮੈਂਟ ਦੇ ਉੱਚੇ ਰੇਟ ਕਾਰਨ ਵਧ ਜਾਏਗੀ। ਦੇਸ਼ ਭਰ ’ਚ ਜੂਨ ’ਚ ਸੀਮੈਂਟ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ।

ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼ ਵਲੋਂ ਲੇਟੈਸਟ ਡੀਲਰਸ ਚੈਨਲ ਚੈੱਕ ਤੋਂ ਪਤਾ ਲੱਗਾ ਹੈ ਕਿ ਅਖਿਲ ਭਾਰਤੀ ਕੀਮਤਾਂ ਮਹੀਨਾ-ਦਰ-ਮਹੀਨਾ ਆਧਾਰ ’ਤੇ 4 ਫੀਸਦੀ ਉਛਲ ਕੇ 376 ਰੁਪਏ ਪ੍ਰਤੀ 50 ਕਿਲੋਗ੍ਰਾਮ ਹੋ ਗਈਆਂ ਹਨ। ਜੇ ਦੱਖਣੀ ਭਾਰਤ ’ਚ ਸੀਮੈਂਟ ਦੀਆਂ ਕੀਮਤ ਦੀ ਗੱਲ ਕਰੀਏ ਤਾਂ ਮਹੀਨਾ-ਦਰ-ਮਹੀਨਾ ਆਧਾਰ ’ਤੇ 11 ਫੀਸਦੀ ਦੇ ਵਾਧੇ ਨਾਲ 415 ਰੁਪਏ ਪ੍ਰਤੀ ਬੋਰੀ ਹੋ ਗਈ ਹੈ।'

ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ 70 ਲੱਖ ਮੁਲਾਜ਼ਮਾਂ ਨੇ ਕਢਵਾਇਆ PF ਦਾ ਪੈਸਾ, ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ

ਕੀਮਤਾਂ ’ਚ ਤੇਜ਼ੀ ਦਾ ਕਾਰਨ ਮੰਗ ’ਚ ਵਾਧਾ

ਕੀਮਤਾਂ ’ਚ ਤੇਜ਼ੀ ਦਾ ਕਾਰਨ ਮੰਗ ’ਚ ਵਾਧਾ ਹੈ। ਡੀਲਰਾਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਦੇ ਮੁੜ ਖੁੱਲ੍ਹਣ, ਸੂਬਾ ਸਰਕਾਰ ਦੀਆਂ ਯੋਜਨਾਵਾਂ ਜਿਵੇਂ ਸਕੂਲਾਂ, ਸੜਕਾਂ ਅਤੇ ਰਿਆਇਤੀ ਰਿਹਾਇਸ਼ ਅਤੇ ਟੀਅਰ-1 ਅਤੇ ਟੀਅਰ-2 ਸ਼ਹਿਰਾਂ ’ਚ ਬੁਨਿਆਦੀ ਢਾਂਚਾ ਯੋਜਨਾਵਾਂ ਨੂੰ ਮੁੜ ਸ਼ੁਰੂ ਕਰਨ ਕਾਰਨ ਸੀਮੈਂਟ ਦੀ ਮੰਗ ਵਧ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਰਚ 2021 ’ਚ ਪਿਛਲੇ ਵਾਧੇ ਤੋਂ ਬਾਅਦ ਦੱਖਣ ਨੂੰ ਛੱਡ ਕੇ ਅਖਿਲ ਭਾਰਤੀ ਪੱਧਰ ’ਤੇ ਕੀਮਤਾਂ ਸਥਿਰ ਰਹੀਆਂ।

ਲਾਗਤ ਦਬਾਅ ਨਾਲ ਜੂਝ ਰਿਹਾ ਸੀਮੈਂਟ ਖੇਤਰ

ਉੱਥੇ ਹੀ ਸੀਮੈਂਟ ਬਣਾਉਣ ’ਚ ਪ੍ਰਮੁੱਖ ਸਮੱਗਰੀ ਪੈਟਰੋਲੀਅਮ ਕੋਕ (ਪੇਟ ਕੋਕ) ਅਤੇ ਕੋਲੇ ਦੀਆਂ ਕੀਮਤਾਂ ’ਚ ਜਾਰੀ ਵਾਧੇ ਕਾਰਨ ਸੀਮੈਂਟ ਖੇਤਰ ਹਾਲ ਹੀ ਦੇ ਦਿਨਾਂ ’ਚ ਲਾਗਤ ਦਬਾਅ ਨਾਲ ਜੂਝ ਰਿਹਾ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ’ਚ ਪੇਟ ਕੋਕ ਦੀਆਂ ਕੀਮਤਾਂ 130 ਡਾਲਰ ਪ੍ਰਤੀ ਟਨ ’ਤੇ ਸਥਿਰ ਹੋ ਗਈਆਂ ਹਨ ਪਰ ਕ੍ਰਮਵਾਰ ਰੂਪ ਨਾਲ 14 ਫੀਸਦੀ ਉੱਪਰ ਹਨ। ਇਸ ਤਰ੍ਹਾਂ ਵਿੱਤੀ ਸਾਲ 2021 ਦੀ ਮਾਰਚ ਤਿਮਾਹੀ ਦੀ ਤੁਲਨਾ ’ਚ ਕੌਮਾਂਤਰੀ ਕੋਲੇ ਦੀਆਂ ਕੀਮਤਾਂ ’ਚ 16 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ ਡੀਜ਼ਲ ਦੇ ਮਹਿੰਗੇ ਹੋਣ ਕਾਰਨ ਇਸ ਖੇਤਰ ਲਈ ਮਾਲ-ਢੁਆਈ ਲਾਗਤ ਵੀ ਵਧ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਮੁੱਖ ਮੈਂਬਰ ਲਈ ਬੀਮਾ ਖ਼ਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur