ਇਸ ਹਾਊਸ ਵਾਈਫ ਨੇ ਘਰ ਬੈਠੇ ਕਮਾਏ 700 ਕਰੋੜ, ਸ਼ੇਅਰ ਮਾਰਕਿਟ ''ਚ ਹੋ ਰਹੀ ਹੈ ਚਰਚਾ

04/25/2019 4:51:22 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਤੋਂ ਮੋਟਾ ਮੁਨਾਫਾ ਪਾਉਣ ਵਾਲੀ ਚੇਨਈ ਦੀ ਰਹਿਣ ਵਾਲੀ ਡੋਲੀ ਖੰਨਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਡੋਲੀ ਖੰਨਾ ਅਤੇ ਉਨ੍ਹਾਂ ਦੇ ਪਤੀ ਰਾਜੀਵ ਖੰਨਾ ਨੇ 1996 ਤੋਂ ਸ਼ੇਅਰਾਂ 'ਚ ਨਿਵੇਸ਼ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਸ਼ੁਰੂਆਤੀ ਨਿਵੇਸ਼ 1 ਕਰੋੜ ਰੁਪਏ ਦਾ ਸੀ ਅਤੇ ਹੁਣ ਉਨ੍ਹਾਂ ਦਾ ਪੋਰਟਫੋਲੀਓ 700 ਕਰੋੜ ਰੁਪਏ ਦਾ ਹੋ ਗਿਆ ਹੈ। ਮਸ਼ਹੂਰ ਨਿਵੇਸ਼ਕ ਡੋਲੀ ਖੰਨਾ ਨੂੰ ਬਾਖੂਬੀ ਪਤਾ ਹੈ ਕਿ ਪੈਸੇ ਨਾਲ ਪੈਸੇ ਕਿੰਝ ਬਣਾਉਣਾ ਹੈ। ਉਹ ਉਨ੍ਹਾਂ ਸ਼ੇਅਰਾਂ ਦੀ ਪਛਾਣ ਕਰਨ 'ਚ ਮਾਹਿਰ ਹੈ ਜੋ ਸਹੀ ਸਮੇਂ 'ਤੇ ਕਈ ਗੁਣਾ ਰਿਟਰਨ ਦੇਣ ਵਾਲੇ ਹਨ। ਡੋਲੀ ਖੰਨਾ ਕਦੇ ਮੀਡੀਆ ਦੇ ਸਾਹਮਣੇ ਨਹੀਂ ਆਈ ਪਰ ਹਮੇਸ਼ਾ ਚਰਚਾ 'ਚ ਰਹਿੰਦੀ ਹੈ। 22 ਅਪ੍ਰੈਲ ਨੂੰ 11 ਕੰਪਨੀਆਂ ਨੇ ਸ਼ੇਅਰਹੋਲਡਿੰਗ ਡਾਟਾ ਜਾਰੀ ਕੀਤਾ। 
ਇਨ੍ਹਾਂ 11 ਕੰਪਨੀਆਂ ਦੇ ਸ਼ੇਅਰ ਡੋਲੀ ਖੰਨਾ ਦੇ ਪੋਰਟਫੋਲੀਓ 'ਚ ਸ਼ਾਮਲ ਹਨ। ਸ਼ੇਅਰਹੋਲਡਿੰਗ ਡਾਟਾ ਮੁਤਾਬਕ ਡੋਲੀ ਖੰਨਾ ਨੇ 9 ਕੰਪਨੀਆਂ 'ਚ ਆਪਣੀ ਹਿੱਸੇਦਾਰੀ ਘਟ ਕੀਤੀ ਹੈ। ਮੀਡੀਆ ਰਿਪੋਰਟਸ ਮੁਤਾਬਕ ਡੋਲੀ ਖੰਨਾ ਕੋਈ ਬਿਜ਼ਨੈੱਸ ਵੂਮੈਨ ਨਹੀਂ ਹੈ ਸਗੋਂ ਇਕ ਹਾਊਸ ਵਾਈਫ ਹੈ। ਹਾਲਾਂਕਿ ਉਹ ਆਪਣਾ ਇੰਵੈਸਟਮੈਂਟ ਖੁਦ ਹੀ ਮੈਨੇਜ ਕਰਦੀ ਹੈ। ਡੋਲੀ ਖੰਨਾ ਨੂੰ ਆਪਣਾ ਪੈਸਾ ਸ਼ੇਅਰ ਮਾਰਕਿਟ 'ਚ ਲਗਾਉਣ ਦਾ ਕਾਫੀ ਸ਼ੌਂਕ ਹੈ। 1995 'ਚ ਉਨ੍ਹਾਂ ਨੇ ਆਪਣਾ ਆਈਸਕ੍ਰੀਮ ਕਾਰੋਬਾਰ ਯੂਨੀਲੀਵਰ ਨੂੰ ਵੇਚ ਦਿੱਤਾ ਸੀ। ਕਾਰੋਬਾਰ ਵੇਚ ਕੇ ਜੋ ਪੈਸਾ ਮਿਲਿਆ ਉਸ ਨੂੰ 1996-1997 'ਚ ਪਹਿਲੀ ਵਾਰ ਸ਼ੇਅਰ ਬਾਜ਼ਾਰ 'ਚ ਲਗਾਉਣਾ ਸ਼ੁਰੂ ਕੀਤਾ ਸੀ। 
ਕੌਣ ਹੈ ਡੋਲੀ ਖੰਨਾ
ਡੋਲੀ ਦਾ ਨਿਵੇਸ਼ ਜ਼ਿਆਦਾਤਰ ਛੋਟੇ ਸ਼ੇਅਰਾਂ 'ਤੇ ਹੁੰਦਾ ਹੈ। ਉਨ੍ਹਾਂ ਦੀ ਕਾਮਯਾਬੀ ਦੇ ਚੱਲਦੇ ਹੀ ਦਲਾਲ ਸਟ੍ਰੀਟ 'ਤੇ ਉਨ੍ਹਾਂ ਨੂੰ ਫੋਲੋ ਕਰਨ ਵਾਲਿਆਂ ਦੀ ਗਿਣਤੀ ਹਾਲ ਹੀ 'ਚ ਕਾਫੀ ਵਧੀ ਹੈ ਪਰ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਕੋਈ ਨਹੀਂ ਜਾਣਦਾ ਹੈ ਕਿ ਡੋਲੀ ਖੰਨਾ ਕੌਣ ਹੈ ਅਤੇ ਕਿਸ ਤਰ੍ਹਾਂ ਦਿਸਦੀ ਹੈ। ਹਾਲਾਂਕਿ ਟ੍ਰੇਡਰਸ ਦੇ ਬਲਾਕ 'ਤੇ ਉਨ੍ਹਾਂ ਦੀ ਆਈਡੈਂਟਿਟੀ ਦੇ ਕੁਝ ਵਰਜਨ ਮਿਲਦੇ ਹਨ। ਡੋਲੀ ਖੰਨਾ ਅਤੇ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਸ਼ੇਅਰਾਂ 'ਚ ਪ੍ਰੋਫਿਟ ਬੁਕਿੰਗ ਕਰ ਲਈ ਜਿਨ੍ਹਾਂ ਦਾ ਵੈਲਿਊਏਸ਼ਨ ਜ਼ਿਆਦਾ ਸੀ ਇਨ੍ਹਾਂ 'ਚ ਮੁੱਖ ਰੂਪ ਨਾਲ ਮਿਡ ਅਤੇ ਸਮਾਲਕੈਪ ਸ਼ੇਅਰ ਹਨ। 
ਹਾਲਾਂਕਿ 2019 'ਚ ਡੋਲੀ ਖੰਨਾ ਨੇ ਆਪਣੇ ਨਿਵੇਸ਼ ਘਟਾਏ ਹਨ। ਮਾਰਚ 2019 ਤਿਮਾਹੀ ਦੇ ਨਤੀਜੇ ਆਉਣ ਦੇ ਬਾਅਦ ਜਿਨ੍ਹਾਂ ਕੰਪਨੀਆਂ 'ਚ  ਡੋਲੀ ਖੰਨਾ ਨੇ ਆਪਣੀ ਹਿੱਸੇਦਾਰੀ ਘਟਾਈ ਉਨ੍ਹਾਂ 'ਚ ਆਈ.ਐੱਫ.ਬੀ. ਐਗਰੋ ਇੰਡਸਟਰੀਜ਼, ਜੇ.ਕੇ ਪੇਪਰ, ਮੁਥੂਟ ਕੈਪੀਟਲ, ਨੀਲਕਮਲ, ਨੋਸਿਲ, ਰੇਲ ਇੰਡਸਟਰੀਜ਼, ਆਰ.ਐੱਸ.ਡਬਲਿਊ.ਐੱਮ., ਰੂਚੀਰਾ ਪੇਪਰਸ ਅਤੇ ਸੋਮ ਡਿਸਿਟਲਰੀਜ਼ ਐਂਡ ਬਰੂਵਰੀਜ਼ ਸ਼ਾਮਲ ਹੈ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਦੋ ਕੰਪਨੀਆਂ 'ਚ ਆਪਣੀ ਹਿੱਸੇਦਾਰੀ ਵਧਾਈ ਵੀ ਹੈ, ਇਨ੍ਹਾਂ 'ਚ ਰੈਡਿਕੋ ਖੇਤਾਨ ਅਤੇ ਬਟਰਫਲਾਈ ਗਾਂਧੀਮਤੀ ਇੰਪਲਾਈਸੇਜ਼ ਹਨ।
 


Aarti dhillon

Content Editor

Related News