ਸੇਬੀ ਨੇ ਹੋਟਲ ਲੀਲਾ ਵੈਂਚਰ ਨੂੰ ਸੰਪਤੀਆਂ ਵੇਚਣ ਤੋਂ ਰੋਕਿਆ

04/24/2019 2:02:37 PM

ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰ ਸੇਬੀ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਹੋਟਲ ਲੀਲਾ ਵੈਂਚਰ ਨੂੰ ਆਪਣੇ ਚਾਰ ਹੋਟਲ ਅਤੇ ਹੋਰ ਸੰਪਤੀਆਂ ਨੂੰ ਕੈਨੇਡਾ ਦੇ ਇੰਵੈਸਟਮੈਂਟ ਫੰਡ ਬਰੁਕਫੀਲਟ ਐਸੇਟ ਮੈਨੇਜਮੈਂਟ ਨੂੰ ਵੇਚਣ ਤੋਂ ਰੋਕ ਦਿੱਤਾ ਹੈ। ਆਈ.ਟੀ.ਸੀ. ਦੇ ਵਿਰੋਧ ਦੀ ਵਜ੍ਹਾ ਨਾਲ ਅਜਿਹਾ ਕੀਤਾ ਗਿਆ ਹੈ। ਹੋਟਲ ਲੀਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 
ਹੋਟਲ ਲੀਲਾ ਵੈਂਚਰ ਲਿਮਟਿਡ (ਐੱਚ.ਐੱਲ.ਵੀ.ਐੱਲ.) ਨੇ 18 ਅਪ੍ਰੈਲ ਨੂੰ ਬੰਗਲੁਰੂ, ਚੇਨਈ, ਦਿੱਲੀ ਅਤੇ ਉਦੈਪੁਰ 'ਚ ਸਥਿਤ ਆਪਣੇ ਚਾਰ ਹੋਟਲਾਂ ਅਤੇ ਇਕ ਹੋਰ ਸੰਪਤੀ ਨੂੰ ਬਰੁਕਫੀਲਡ ਨੂੰ 3,950 ਕਰੋੜ ਰੁਪਏ 'ਚ ਵੇਚਣ ਦੀ ਘੋਸ਼ਣਾ ਕੀਤੀ ਸੀ। ਇਸ ਲਈ ਉਸ ਨੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ।
ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਨੇ ਹੋਟਲ ਲੀਲਾ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਸ ਨੂੰ ਫੁਟਕਲ ਕਾਰੋਬਾਰ ਕਰਨ ਵਾਲੇ ਆਈ.ਟੀ.ਸੀ. ਗਰੁੱਪ ਅਤੇ ਘੱਟ ਗਿਣਤੀ ਸ਼ੇਅਰਧਾਰਕ ਜੀਵਨ ਬੀਮਾ ਰੇਗੂਲੇਟਰ (ਐੱਨ.ਸੀ.ਐੱਲ.ਟੀ.) ਦਾ ਵੀ ਰੁਖ ਕੀਤਾ ਹੈ। 
ਗਰੁੱਪ ਨੇ ਹੋਟਲ ਲੀਲਾ ਵੈਂਚਰ 'ਤੇ ਉਤਪੀੜਣ ਅਤੇ ਕੁਪ੍ਰਬੰਧਨ'ਚ ਦਾ ਦੋਸ਼ ਲਗਾਇਆ ਹੈ। ਹੋਟਲ ਲੀਲਾ ਵੈਂਚਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਮਾਮਲੇ 'ਚ ਸੇਬੀ ਨੂੰ ਹੋਟਲ ਲੀਲਾ ਵੈਂਚਰ ਦੇ ਖਿਲਾਫ ਵਿਰੋਧ-ਪੱਤਰ/ਦੋਸ਼ ਮਿਲੇ ਹਨ। ਸੇਬੀ ਨੇ ਪ੍ਰਤੀਭੂਤੀ ਬਾਜ਼ਾਰ 'ਚ ਨਿਵੇਸ਼ਕਾਂ ਦੇ ਹਿੱਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ, ਸੇਬੀ ਇਤਰਾਜ਼ ਦੀ ਜਾਂਚ ਕਰ ਰਹੀ ਹੈ। ਸੇਬੀ ਨੇ ਅਗਲੇ ਨਿਰਦੇਸ਼ ਤੱਕ ਹੋਟਲ ਲੀਲਾ ਵੈਂਚਰ ਨੂੰ ਪ੍ਰਸਤਾਵਿਤ ਲੈਣ-ਦੇਣ 'ਤੇ ਅੱਗੇ ਵਧਣ ਤੋਂ ਰੋਕਿਆ ਹੈ।

Aarti dhillon

This news is Content Editor Aarti dhillon