ਹੜਤਾਲ ਨਾਲ ਹੋਂਡਾ ਨੇ ਠੱਪ ਕੀਤਾ ਮਾਨੇਸਰ ''ਚ ਉਤਪਾਦਨ

11/12/2019 4:25:34 PM

ਨਵੀਂ ਦਿੱਲੀ—ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਆਪਣੇ ਪਲਾਂਟ 'ਚ ਸੰਚਾਲਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਪਲਾਂਟ ਦੇ ਸਥਾਈ ਕਰਮੀਆਂ, ਕਿਰਤ ਯੂਨੀਅਨਾਂ ਅਤੇ ਠੇਕਾ ਕਰਮਚਾਰੀਆਂ ਵਲੋਂ ਕਥਿਤ ਗਲਤ ਵਿਵਹਾਰ ਦੇ ਬਾਰੇ 'ਚ ਪਲਾਂਟ ਪ੍ਰਬੰਧਨ ਨੇ ਇਕ ਸੂਚਨਾ ਦੇ ਰਾਹੀਂ ਸਾਰੇ ਹਿੱਤਧਾਰਕਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸੂਚਨਾ 'ਚ ਕਿਹਾ ਗਿਆ ਹੈ ਕਿ ਪਲਾਂਟ 'ਚ ਅੱਜ ਤੋਂ ਆਮ ਕਾਰਜ ਰੋਕ ਦਿੱਤਾ ਗਿਆ ਹੈ।
ਮਜ਼ਦੂਰ ਯੂਨੀਅਨਾਂ ਦੇ ਪ੍ਰਮੁੱਖ ਨੂੰ ਭੇਜੀ ਸੂਚਨਾ 'ਚ ਪਲਾਂਟ ਪ੍ਰਮੁੱਖ ਸ਼ੈਬਾਲ ਮਿੱਤਰਾ ਨੇ ਲਿਖਿਆ ਹੈ ਕਿ ਮਜ਼ਦੂਰ ਯੂਨੀਅਨ ਠੇਕਾ ਮਜ਼ਦੂਰਾਂ ਤੋਂ ਆਪਣੀ ਅਵੈਧ ਹੜਤਾਲ ਬਰਕਰਾਰ ਰੱਖਣ ਅਤੇ ਕੰਪਨੀ ਕੰਪਲੈਕਸ ਦੇ ਅੰਦਰ ਬੈਠੇ ਰਹਿਣ ਲਈ ਉਕਸਾ ਰਹੀ ਸੀ। ਇਸ ਦੇ ਨਤੀਜੇ ਵਜੋਂ ਠੇਕਾ ਮਜ਼ਦੂਰ ਅਵੈਧ ਹੜਤਾਲ 'ਤੇ ਬੈਠ ਗਏ ਹਨ।

ਪ੍ਰਬੰਧਨ ਅਤੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਮੌਖਿਕ ਤੌਰ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਮ ਸੰਚਾਲਨ ਬਹਾਲ ਕੀਤੇ ਜਾਣ ਦੇ ਲਈ ਚਿੱਠੀ ਲਿਖੀ ਪਰ ਯੂਨੀਅਨ, ਕੰਪਨੀ ਕਰਮਚਾਰੀ ਅਤੇ ਠੇਕਾ ਮਜ਼ਦੂਰਾਂ ਦੀਆਂ ਅਵੈਧ ਗਤੀਵਿਧੀਆਂ ਬਰਕਰਾਰ ਹਨ।
ਕੰਪਨੀਆਂ ਵਲੋਂ ਭੇਜੀ ਗਈ ਸੂਚਨਾ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਬਿੰਦੂਆਂ ਨੂੰ ਧਿਆਨ 'ਚ ਰੱਖਦੇ ਹੋਏ ਪਲਾਂਟ ਦਾ ਆਮ ਸੰਚਾਲਨ ਸੰਭਵ ਨਹੀਂ ਹੈ। ਇਸ ਲਈ ਸਾਰੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਲਾਂਟ ਦਾ ਆਮ ਸੰਚਾਲਨ ਸੋਮਵਾਰ ਨੂੰ ਬੰਦ ਕੀਤਾ ਜਾ ਰਿਹਾ ਹੈ। ਸੰਚਾਲਨ ਬਹਾਲ ਕਰਨ ਦੀ ਕੋਈ ਤਾਰੀਕ ਦੱਸੇ ਬਿਨ੍ਹਾਂ ਪੱਤਰ 'ਚ ਕਿਹਾ ਗਿਆ ਹੈ ਕਿ ਜਦੋਂ ਪਲਾਂਟ 'ਚ ਹਾਲਾਤ ਆਮ ਹੋ ਜਾਣਗੇ ਤਾਂ ਸੰਚਾਲਨ ਬਹਾਲ ਕਰਨ ਦੇ ਬਾਰੇ 'ਚ ਹਿੱਤਧਾਰਕਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਪਲਾਂਟ 'ਚ 5 ਨਵੰਬਰ ਨੂੰ ਸ਼ੁਰੂ ਹੋਏ ਮਜ਼ਦੂਰਾਂ ਦੇ ਅੰਦੋਲਨ ਨੂੰ ਕਈ ਰਾਜਨੀਤਿਕ ਪਾਰਟੀਆਂ ਅਤੇ ਮਜ਼ਦੂਰ ਯੂਨੀਅਨਾਂ ਨੇ ਵੀ ਸਮਰਥਨ ਦਿੱਤਾ ਹੈ।

Aarti dhillon

This news is Content Editor Aarti dhillon