ਹੋਂਡਾ ਨੇ ਕੀਤਾ ਆਪਣੇ 1000ਵੇਂ ਡੀਲਰ ਨੈੱਟਵਰਕ ਦਾ ਉਦਘਾਟਨ

04/02/2019 8:09:52 PM

ਚੰਡੀਗੜ੍ਹ-ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾ. ਲਿਮਟਿਡ ਨੇ ਅਪਣੀ ਉਗਰ ਵਿਸਤਾਰ ਯੋਜਨਾਵਾਂ ਤਹਿਤ ਪਲਾਟੀਨਮ ਹੋਂਡਾ ਜੀਰਕਪੁਰ, ਜ਼ਿਲਾ ਮੋਹਾਲੀ, ਪੰਜਾਬ 'ਚ ਨਵੀਂ 4 ਐੱਸ (ਸੇਲਜ਼/ਸਰਵਿਸ/ਸਪੇਅਰਜ਼/ਸੇਫਟੀ) ਸਹੂਲਤ ਦੇ ਉਦਘਾਟਨ ਨਾਲ 1000ਵੇਂ ਐੱਚ. ਈ. ਏ. ਡੀ. (ਹੋਂਡਾ ਐਕਸਕਲੂਸਿਵ ਆਥੋਰਾਈਜ਼ਡ ਡੀਲਰ) ਦੀ ਓਪਨਿੰਗ ਦਾ ਐਲਾਨ ਕੀਤਾ ਹੈ।

ਹੋਂਡਾ ਭਾਰਤੀ ਦੋਪਹੀਆ ਉਦਯੋਗ ਦੀ ਇਕਮਾਤਰ ਕੰਪਨੀ ਹੈ, ਜਿਸ ਨੇ ਪਿਛਲੇ 5 ਸਾਲਾਂ 'ਚ ਆਪਣੇ ਨੈੱਟਵਰਕ ਨੂੰ ਦੁੱਗਣਾ ਕੀਤਾ ਹੈ ਅਤੇ ਇਸ ਮਿਆਦ 'ਚ 3300 ਨਵੇਂ ਟਚ ਪੁਆਈਂਟਸ ਖੋਲ੍ਹੇ ਹਨ। ਇਸ ਇਤਿਹਾਸਕ ਉਪਲੱਬਧਤਾ 'ਤੇ ਮਿਨੋਰੂ ਕਾਟੋ-ਪ੍ਰੈਜ਼ੀਡੈਂਟ ਐਂਡ ਸੀ. ਈ. ਓ. ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾ. ਲਿਮਟਿਡ ਨੇ ਕਿਹਾ,''ਮੈਨੂੰ ਖੁਸ਼ੀ ਹੈ, ਅੱਜ ਅਸੀਂ ਇੱਥੇ 1000ਵੇਂ ਹੋਂਡਾ ਡੀਲਰ ਦਾ ਉਦਘਾਟਨ ਕਰ ਰਹੇ ਹਾਂ। ਹੋਂਡਾ ਨੇ ਚਾਲੂ ਵਿੱਤੀ ਸਾਲ ਦੇ ਆਖਰ ਤੱਕ ਖਪਤਕਾਰਾਂ ਲਈ 6000 ਨੈੱਟਵਰਕ ਟਚ ਪੁਆਈਂਟਸ ਉਪਲੱਬਧ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰ ਲਿਆ ਹੈ।''


Karan Kumar

Content Editor

Related News