ਢਾਈ ਮਹੀਨਿਆਂ ''ਚ 50 ਹਜ਼ਾਰ ਵਿਕਿਆ ਇਹ ਸਕੂਟਰ

Sunday, Jan 28, 2018 - 08:56 AM (IST)

ਢਾਈ ਮਹੀਨਿਆਂ ''ਚ 50 ਹਜ਼ਾਰ ਵਿਕਿਆ ਇਹ ਸਕੂਟਰ

ਨਵੀਂ ਦਿੱਲੀ— ਹੋਂਡਾ ਦਾ ਗਰੈਜ਼ੀਆ ਸਕੂਟਰ ਲਾਂਚਿੰਗ ਦੇ ਢਾਈ ਮਹੀਨਿਆਂ 'ਚ 50 ਹਜ਼ਾਰ ਵਿਕਰੀ ਦਾ ਅੰਕੜਾ ਪਾਰ ਕਰ ਚੁੱਕਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਕੂਟਰ ਆਪਣੇ ਲਾਂਚ ਦੇ ਮਹੀਨੇ 'ਚ ਹੀ ਭਾਰਤ 'ਚ ਸਭ ਤੋਂ ਵਧ ਵਿਕਣ ਵਾਲੇ ਟਾਪ-10 ਸਕੂਟਰਾਂ 'ਚ ਸ਼ਾਮਲ ਹੋ ਗਿਆ ਹੈ।

ਕੰਪਨੀ ਨੇ 125ਸੀਸੀ ਦੇ ਗਰੈਜ਼ੀਆ ਸਕੂਟਰ ਨੂੰ ਨਵੰਬਰ 2017 'ਚ ਪੇਸ਼ ਕੀਤਾ ਸੀ। ਐੱਚ. ਐੱਮ. ਐੱਸ. ਆਈ. ਦੇ ਉੱਚ ਉਪ ਮੁਖੀ (ਵਿਕਰੀ ਅਤੇ ਮਾਰਕੀਟਿੰਗ) ਯਦਵਿੰਦਰ ਸਿੰਘ ਗੁਲੇਰੀਆ ਦਾ ਕਹਿਣਾ ਹੈ ਕਿ ਗਰੈਜ਼ੀਆ ਦਾ ਮਾਡਰਨ ਸਟਾਈਲ, ਉੱਚ ਕੁਆਇਲਟੀ ਅਤੇ ਉਦਯੋਗ ਜਗਤ 'ਚ ਪਹਿਲੀ ਵਾਰ ਪੇਸ਼ ਕੀਤੇ ਗਏ ਫੀਚਰਜ਼ ਜਿਵੇਂ ਕਿ ਐੱਲ. ਈ. ਡੀ. ਹੈੱਡ ਲੈਂਪ, ਡਿਜੀਟਲ ਮੀਟਰ ਅਤੇ 3 ਸਟੈਪ ਈਕੋ ਸਪੀਡ ਇੰਡੀਕੇਟਰ ਨਾਲ ਲੈੱਸ ਹੈ। ਦੱਸਣਯੋਗ ਹੈ ਕਿ ਗਰੈਜ਼ੀਆ ਸਕੂਟਰ 'ਚ 124.9ਸੀਸੀ ਦਾ ਪਾਵਰਫੁੱਲ ਇੰਜਣ ਲੱਗਿਆ ਹੈ। ਇਸ ਸਕੂਟਰ ਦੇ ਟਾਪ ਮਾਡਲ ਦੀ ਕੀਮਤ 66 ਹਜ਼ਾਰ ਰੁਪਏ ਤੋਂ ਉੱਪਰ ਹੈ। ਉੱਥੇ ਹੀ ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 62,172 ਰੁਪਏ ਹੈ।


Related News