ਹੌਂਡਾ ਦੇ ਕਾਰਖਾਨਿਆਂ ’ਚ ਇਕ ਮਈ ਤੋਂ ਅਸਥਾਈ ਤੌਰ ’ਤੇ ਉਤਪਾਦਨ ਹੋਵੇਗਾ ਬੰਦ

04/30/2021 11:07:57 AM

ਨਵੀਂ ਦਿੱਲੀ (ਇੰਟ.) – ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਵੀਰਵਾਰ ਨੂੰ ਕਿਹਾ ਕਿ ਉਹ ਇਕ ਮਈ ਤੋਂ ਦੇਸ਼ ਭਰ ’ਚ ਸਥਿਤ ਆਪਣੇ ਚਾਰ ਮੈਨੂਫੈਕਚਰਿੰਗ ਪਲਾਂਟ ਨੂੰ 15 ਦਿਨ ਲਈ ਅਸਥਾਈ ਤੌਰ ’ਤੇ ਬੰਦ ਕਰੇਗੀ। ਦੇਸ਼ ’ਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜਾਰੀ ਗੰਭੀਰ ਸਥਿਤੀ ਅਤੇ ਉਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ’ਚ ਲਗਾਏ ਜਾ ਰਹੇ ਲਾਕਡਾਊਨ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਦੋਪਹੀਆ ਵਾਹਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਉਹ ਇਕ ਤੋਂ 15 ਮਈ ਦੌਰਾਨ ਉਤਪਾਦਨ ’ਚ ਲਗਾਈ ਜਾਣ ਵਾਲੀ ਰੋਕ ਦਾ ਇਸਤੇਮਾਲ ਆਪਣੇ ਪਲਾਂਟਾਂ ਦੇ ਸਾਲਾਨਾ ਰੱਖ-ਰਖਾਅ ਗਤੀਵਿਧੀਆਂ ਲਈ ਕਰੇਗੀ। ਐੱਚ. ਐੱਮ. ਐੱਸ. ਆਈ. ਨੇ ਇਕ ਬਿਆਨ ’ਚ ਕਿਹਾ ਕਿ ਕੋਵਿਡ-19 ਦੇ ਬਦਲਦੇ ਹਾਲਾਤ ਅਤੇ ਬਾਜ਼ਾਰ ’ਚ ਆਉਣ ਵਾਲੇ ਸੁਧਾਰ ਨੂੰ ਦੇਖਦੇ ਹੋਏ ਕੰਪਨੀ ਆਉਣ ਵਾਲੇ ਮਹੀਨਿਆਂ ’ਚ ਆਪਣੀਆਂ ਉਤਪਾਦਨ ਯੋਜਨਾਵਾਂ ਦੀ ਸਮੀਖਿਆ ਕਰੇਗੀ।

Harinder Kaur

This news is Content Editor Harinder Kaur