ਜੂਨ 'ਚ ਬੈਂਕ ਕਰਮੀਆਂ ਨੂੰ ਛੁੱਟੀਆਂ ਹੀ ਛੁੱਟੀਆਂ, ਪੜ੍ਹੋ ਲਿਸਟ

06/03/2019 6:05:34 PM

ਨਵੀਂ ਦਿੱਲੀ— ਜੇਕਰ ਤੁਹਾਨੂੰ ਜੂਨ ਮਹੀਨੇ 'ਚ ਬੈਂਕ ਨਾਲ ਜੁੜੇ ਕੁਝ ਜਰੂਰੀ ਕੰਮ ਕਰਨ ਵਾਲੇ ਹਨ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜਰੂਰੀ ਹੈ। ਜੂਨ ਮਹੀਨੇ 'ਚ ਕਈ ਨੈਸ਼ਨਲ ਛੁੱਟੀਆਂ ਹਨ ਜਿਨ੍ਹਾਂ 'ਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਬੰਦ ਰਹਿਣਗੀਆਂ। 5 ਜੂਨ ਨੂੰ ਈਦ-ਓਲ-ਫਿਤਰ ਦੀ ਛੁੱਟੀ ਪੂਰੇ ਦੇਸ਼ 'ਚ ਹੋਵੇਗੀ। ਇਸ ਤੋਂ ਇਲਾਵਾ ਜੂਨ ਦੇ ਮਹੀਨੇ 'ਚ ਅਲੱਗ-ਅਲੱਗ ਸੂਬਿਆਂ 'ਚ ਕਈ ਦਿਨ ਬੈਂਕਾਂ ਬੰਦ ਰਹਿੰਗੀਆਂ। ਤੁਹਾਨੂੰ ਪਹਿਲਾਂ ਹੀ ਬੈਂਕ ਨਾਲ ਜੁੜੇ ਕੰਮ ਕਰਨ ਲਈ ਯੋਜਨਾ ਬਣਾਉਣੀ ਹੋਵੇਗੀ। ਆਓ ਜਾਣਦੇ ਹਾਂ ਜੂਨ ਮਹੀਨੇ 'ਚ ਕਿੰਨ੍ਹੇ ਦਿਨ ਅਤੇ ਕਦੋਂ ਬੈਂਕ ਬੰਦ ਰਹੇਗੀ।
5 ਜੂਨ-ਬੁੱਧਵਾਰ-ਈਦ-ਓਲ-ਫਿਤਰ
ਇਸ ਦਿਨ ਸਾਰੇ ਸੂਬਿਆਂ 'ਚ ਬੈਂਕਾਂ ਬੰਦ ਰਹਿਣਗੀਆਂ।

6 ਜੂਨ- ਮਹਾਰਾਣਾ ਪ੍ਰਤਾਪ ਜਯੰਤੀ
ਇਸ ਦਿਨ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ 'ਚ ਬੈਂਕਾਂ ਬੰਦ ਰਹਿਣਗੀਆਂ।

14 ਜੂਨ ਸ਼ੁੱਕਰਵਾਰ- ਪਹੀਲੀ ਰਾਜਾ
ਇਹ ਤਿਉਹਾਰ ਓਡੀਸ਼ਾ 'ਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਓਡੀਸ਼ਾ ਦੀਆਂ ਬੈਂਕਾਂ ਬੰਦ ਰਹਿਣਗੀਆਂ।

15 ਜੂਨ-ਸ਼ਨੀਵਾਰ— ਰਾਜਾ ਜਾ ਮਿਥੁਨ ਸੰਕ੍ਰਾਤੀ
ਇਹ ਤਿਉਹਾਰ ਵੀ ਓਡੀਸ਼ਾ ਦੇ ਲੋਕ ਮਨਾਉਂਦੇ ਹਨ। ਇਹ ਤਿੰਨ ਦਿਨ ਚੱਲਣ ਵਾਲਾ ਤਿਉਹਾਰ ਹੈ।

15 ਜੂਨ-ਸ਼ਨੀਵਾਰ— ਆਈ.ਐੱਮ.ਏ. ਡੇ
ਇਸ ਦਿਨ ਮਿਜੋਰਮ 'ਚ ਬੈਂਕਾਂ ਬੰਦ ਰਹਿਣਗੀਆਂ।

16 ਜੂਨ-ਐਤਵਾਰ— ਗੁਰੂ ਅਰਜਨ ਦੇਵ ਸ਼ਹੀਦੀ ਦਿਵਸ
ਇਸ ਦਿਨ ਪੰਜਾਬ 'ਚ ਬੈਂਕਾਂ ਬੰਦ ਰਹਿਣਗੀਆਂ।

17 ਜੂਨ- ਸੋਮਵਾਰ— ਸੰਤ ਗੁਰੂ ਕਬੀਰ ਜਯੰਤੀ
ਇਸ ਦਿਨ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ 'ਚ ਬੈਂਕਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਬੈਂਕ 8 ਅਤੇ 22 ਜੂਨ ਨੂੰ ਬੰਦ ਰਹਿਣਗੀਆਂ। ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਬੰਦ ਰਹਿੰਦੀਆਂ ਹਨ।


satpal klair

Content Editor

Related News