ਤਿਉਹਾਰੀ ਸੀਜ਼ਨ ਮੇਲਾ, ਪੇਟੀਐੱਮ, ਫਲਿਪਕਾਰਟ, ਐਮਾਜ਼ੋਨ 'ਚ ਨੌਕਰੀਆਂ ਦੀ ਬਹਾਰ

10/12/2018 7:43:37 PM

ਬੇਂਗਲੁਰੂ— ਤਿਉਹਾਰੀ ਸੀਜ਼ਨ 'ਚ ਇਸ ਵਾਰ 3 ਲੱਖ ਤੋਂ ਵਧ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਕੰਪਨੀਆਂ ਵੱਲੋਂ ਤਿਉਹਾਰੀ ਸੀਜ਼ਨ ਲਈ ਕੱਚੇ ਤੌਰ 'ਤੇ ਲੋਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਤਕਰੀਬਨ 2.50 ਲੱਖ ਲੋਕਾਂ ਨੂੰ ਇਸ ਦੌਰਾਨ ਨੌਕਰੀ ਦਿੱਤੀ ਗਈ ਸੀ। ਫਲਿਪਕਾਰਟ ਨੇ ਕਿਹਾ ਕਿ ਉਹ 30,000 ਵਰਕਰਾਂ ਦੀ ਭਰਤੀ ਕਰ ਰਹੇ ਹਨ। ਐਮਾਜ਼ੋਨ ਨੇ 50,000 ਅਸਥਾਈ ਵਰਕਰ ਰੱਖਣ ਦੀ ਯੋਜਨਾ ਬਣਾਈ ਹੈ। ਉੱਥੇ ਹੀ ਕਾਰੋਬਾਰ ਵਧਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਈ ਹੋਰ ਰਿਟੇਲਰ, ਈ-ਕਾਮਰਸ ਅਤੇ ਡਲਿਵਰੀ ਕੰਪਨੀਆਂ ਵੀ ਵਰਕਰ ਭਰਤੀ ਕਰਨ ਦੀ ਤਿਆਰੀ 'ਚ ਹਨ। ਸਵਿਗੀ, ਫੂਡ ਪਾਂਡਾ, ਬਿਗ ਬਾਜ਼ਾਰ, ਪੇਟੀਐੱਮ ਅਤੇ ਮੋਬੀਕਵਿਕ ਉਨ੍ਹਾਂ 'ਚੋਂ ਇਕ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਭਰਤੀ ਕਰ ਰਹੇ ਹਨ।

ਫੂਡ ਪਾਂਡਾ ਨੇ ਪਿਛਲੇ 5 ਹਫਤਿਆਂ 'ਚ 60 ਹਜ਼ਾਰ ਡਲਿਵਰੀ ਪਾਰਟਰਨ ਨਿਯੁਕਤ ਕੀਤੇ ਹਨ, ਜਿਸ ਨਾਲ ਉਸ ਦੀ ਦੇਸ਼ ਭਰ 'ਚ ਤਾਕਤ ਵਧ ਕੇ 1.25 ਲੱਖ ਹੋ ਗਈ ਹੈ। ਫਲਿਪਕਾਰਟ 'ਚ ਭਰਤੀ ਲਈ ਟੀਮਲੀਜ਼ ਫਰਮ ਕੰਮ ਕਰ ਰਹੀ ਹੈ। ਟੀਮਲੀਜ਼ ਫਰਮ ਨੇ ਕਿਹਾ ਕਿ 'ਬਿਗ ਬਿਲੀਅਨ ਡੇਅ ਸੇਲ ਦੌਰਾਨ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਫਲਿਪਕਾਰਟ ਕੋਲ ਵਰਕਰਾਂ ਦੀ ਕਿੰਨੀ ਗਿਣਤੀ ਹੋ ਗਈ ਹੈ। ਕੰਪਨੀ ਵੱਲੋਂ ਇਕ ਦਿਨ 'ਚ ਵੀ ਡਲਿਵਰੀ ਵੀ ਕੀਤੀ ਜਾਂਦੀ ਹੈ। ਬਿਗ ਬਾਜ਼ਾਰ ਦਾ ਕਾਰੋਬਾਰ ਦੇਖਣ ਵਾਲੇ ਫਿਊਚਰ ਗਰੁੱਪ ਦਾ ਕਹਿਣਾ ਹੈ ਕਿ ਕੰਪਨੀ ਨੇ ਤਕਰੀਬਨ ਮਹੀਨਾ ਪਹਿਲਾਂ ਭਰਤੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਨੇ ਜੋ ਵਰਕਰ ਰੱਖੇ ਹਨ ਉਹ ਉਨ੍ਹਾਂ ਨਾਲ ਕ੍ਰਿਸਮਸ ਅਤੇ ਨਵੇਂ ਸਾਲ ਦੀ ਸੇਲ ਤਕ ਕੰਮ ਕਰਨਗੇ। ਪੇਟੀਐੱਮ ਅਤੇ ਮੋਬੀਕਵਿਕ ਦਾ ਕਹਿਣਾ ਹੈ ਕਿ ਉਹ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ 200-250 ਵਾਧੂ ਵਰਕਰ ਭਰਤੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 1,000 ਕੱਚੇ ਵਰਕਰ ਰੱਖੇ ਸਨ।