ਖ਼ੁਸ਼ਖ਼ਬਰੀ! ਹਜ਼ਾਰ ਲੋਕਾਂ ਨੂੰ ਪੱਕੀ ਨੌਕਰੀ ਦੇਵੇਗਾ ਇਹ ਦਿੱਗਜ ਨਿੱਜੀ ਬੈਂਕ

08/20/2020 6:20:19 PM

ਨਵੀਂ ਦਿੱਲੀ, (ਭਾਸ਼ਾ)— ਬੈਂਕ 'ਚ ਨੌਕਰੀ ਕਰਨ ਦਾ ਇਰਾਦਾ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਅਗਲੇ ਸਾਲ 'ਚ ਇਕ ਹਜ਼ਾਰ ਤੱਕ ਲੋਕਾਂ ਨੂੰ ਰੋਜ਼ਗਾਰ ਦੇਣ ਲਈ 'ਗਿਗ-ਅ-ਆਪਰਚਿਊਨੀਟਜ਼' ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਮਾਡਲ ਤਹਿਤ ਕੋਈ ਵੀ ਪ੍ਰਤਿਭਾਸ਼ਾਲੀ ਉਮੀਦਵਾਰ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਬੈਂਕ ਨਾਲ ਕੰਮ ਕਰ ਸਕਦਾ ਹੈ।

ਬੈਂਕ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਮਾਡਲ 'ਚ ਕੰਮ ਕਰਨ ਦੇ ਦੋ ਤਰੀਕੇ ਹੋਣਗੇ- ਪਹਿਲਾ ਫੁਲਟਾਈਮ ਪੱਕੀ ਨੌਕਰੀ ਅਤੇ ਦੂਜਾ ਪ੍ਰਾਜੈਕਟ ਦੇ ਆਧਾਰ 'ਤੇ ਖ਼ਾਸ ਮਿਆਦ ਤੱਕ ਸੀਮਤ।

ਐਕਸਿਸ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ (ਕਾਰਪੋਰੇਟ ਕੇਂਦਰ) ਰਾਜੇਸ਼ ਦਾਹੀਆ ਨੇ ਕਿਹਾ, ''ਸਾਡਾ ਵਿਚਾਰ ਇਹ ਹੈ ਕਿ ਗਿੱਗ ਵੱਡੀਆਂ (ਨਿਯਮਤ) ਨੌਕਰੀਆਂ ਹੋਣਗੀਆਂ। ਅਸੀਂ ਇਸ ਨੂੰ ਇਕ ਆਮ ਨੌਕਰੀ ਦੀ ਤਰ੍ਹਾਂ ਪ੍ਰਭਾਵੀ ਬਣਾਉਣਾ ਚਾਹੁੰਦੇ ਹਾਂ। ਅਸੀਂ ਅਗਲੇ ਇਕ ਸਾਲ 'ਚ ਇਸ ਮਾਡਲ ਤਹਿਤ ਕੰਮ ਕਰਨ ਵਾਲੇ 800-1,000 ਲੋਕਾਂ ਨੂੰ ਜੋੜਾਂਗੇ ਅਤੇ ਇਹ ਮੈਂ ਘੱਟੋ-ਘੱਟ ਦੱਸ ਰਿਹਾ ਹਾਂ।''

ਉਨ੍ਹਾਂ ਕਿਹਾ, ''ਇਸ ਤੋਂ ਪਹਿਲਾਂ ਮਾਨਸਿਕਤਾ ਇਹ ਸੀ ਕਿ ਕੰਮ ਕਰਨ ਲਈ ਤੁਹਾਨੂੰ ਦਫ਼ਤਰ ਆਉਣਾ ਹੋਵੇਗਾ ਪਰ ਹੁਣ ਘਰ ਤੋਂ ਕੰਮ ਕਰਨ ਦੀ ਯੋਜਨਾ ਨੇ ਕਈ ਚੀਜ਼ਾਂ ਬਦਲ ਦਿੱਤੀਆਂ ਹਨ। ਦਾਹੀਆ ਨੇ ਕਿਹਾ ਕਿ ਲੋਕ ਘਰ ਤੋਂ ਕੰਮ ਕਰਨ ਨੂੰ ਲੈ ਕੇ ਪਹਿਲਾਂ ਹਿਚਕਚਾਉਂਦੇ ਸਨ ਪਰ ਹੁਣ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ ਹੈ ਅਤੇ ਬਹੁਤ ਹੀ ਉਪਯੋਗੀ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇਸ਼ ਭਰ ਦੇ ਨੌਜਵਾਨਾਂ, ਮਿਡਲ ਪੱਧਰ ਦੇ ਤਜਰਬੇਕਾਰ ਅਤੇ ਮਹਿਲਾਵਾਂ ਸਮੇਤ ਚੰਗੀ ਪ੍ਰਤਿਭਾ ਦੀ ਤਲਾਸ਼ ਕਰੇਗਾ।"


Sanjeev

Content Editor

Related News