ਹਿੰਦੁਸਤਾਨ ਯੂਨੀਲੀਵਰ ਦਾ ਮੁਨਾਫਾ 18.68 ਫੀਸਦੀ ਵਧਿਆ

01/21/2022 10:02:23 AM

\ਨਵੀਂ ਦਿੱਲੀ–ਹਿੰਦੁਸਤਾਨ ਯੂਨੀਲੀਵਰ ਲਿਮ. (ਐੱਚ. ਯੂ. ਐੱਲ.) ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2021 ’ਚ ਸਮਾਪਤ ਤੀਜੀ ਤਿਮਾਹੀ ਦਾ ਮੁਨਾਫਾ 18.68 ਫੀਸਦੀ ਵਧ ਕੇ 2300 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਨੇ 1938 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਵਿਕਰੀ ਆਮਦਨ 10.25 ਫੀਸਦੀ ਵਧ ਕੇ 13,196 ਕਰੋੜ ਰੁਪਏ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 11,969 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਹਿੰਦੁਸਤਾਨ ਯੂਨੀਲੀਵਰ ਦਾ ਕੁੱਲ ਖਰਚਾ ਵਧ ਕੇ 10,129 ਕਰੋੜ ਤੋਂ 10,329 ਕਰੋੜ ਰੁਪਏ ’ਤੇ ਪਹੁੰਚ ਗਿਆ।
ਆਰ. ਆਈ. ਆਈ. ਐੱਲ. ਦਾ ਮੁਨਾਫਾ ਕਰੀਬ 3 ਫੀਸਦੀ ਘਟਿਆ
ਰਿਲਾਇੰਸ ਇੰਡਸਟ੍ਰੀਅਲ ਇੰਫ੍ਰਾਸਟ੍ਰਕਚਰ ਲਿਮਟਿਡ (ਆਰ. ਆਈ. ਆਈ. ਐੱਲ.) ਦੇ ਸ਼ੁੱਧ ਲਾਭ ’ਚ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ ’ਚ 2.7 ਫੀਸਦੀ ਦੀ ਗਿਰਾਵਟ ਆਈ ਜਦ ਕਿ ਇਸ ਮਹਾਮਾਰੀ ਦੇ ਸਾਲ ’ਚ ਮਾਲੀਏ ’ਚ ਵਾਧਾ ਹੋਇਆ। ਕੰਪਨੀ ਨੇ ਕਿਹਾ ਕਿ ਕੰਪਨੀ ਨੂੰ ਅਕਤੂਬਰ-ਦਸੰਬਰ 2021 ’ਚ 2.33 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਹੋਇਆ ਜਦ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਉਸ ਦਾ ਸ਼ੁੱਧ ਮੁਨਾਫਾ 2.39 ਕਰੋੜ ਰੁਪਏ ਸੀ। ਆਰ. ਆਈ. ਆਈ. ਐੱਲ. ਦਾ ਮਾਲੀਆ 23.4 ਫੀਸਦੀ ਵਧ ਕੇ 20.40 ਕਰੋੜ ਰੁਪਏ ਰਿਹਾ।

Aarti dhillon

This news is Content Editor Aarti dhillon