ਹਿੰਦੁਜਾ ਗਰੁੱਪ ਦੇ ਹੱਥਾਂ 'ਚ ਆ ਸਕਦੀ ਹੈ ਜੈੱਟ ਦੀ ਕਮਾਨ

05/15/2019 2:47:30 PM

ਮੁੰਬਈ — ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਅਤੇ ਉਸਦੀ ਦੂਜੀ ਵੱਡੀ ਸ਼ੇਅਰਧਾਰਕ ਏਤਿਹਾਦ ਏਅਰਵੇਜ਼ ਨੇ ਹਿੰਦੁਜਾ ਗਰੁੱਪ ਨਾਲ ਸੰਪਰਕ ਕਰਕੇ ਬੇਨਤੀ ਕੀਤੀ ਹੈ ਕਿ ਉਹ ਇਸ ਏਅਰਲਾਈਨ 'ਚ ਹਿੱਸੇਦਾਰੀ ਖਰੀਦ ਲੈਣ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਗੱਲਬਾਤ ਵਧਣ ਦੀ ਸੰਭਾਵਨਾ ਬਣ ਸਕਦੀ ਹੈ।

ਹਿੰਦੂਜਾ ਗਰੁੱਪ ਨੇ ਫਿਲਹਾਲ ਜੈੱਟ ਵਿਚ ਨਿਵੇਸ਼ ਦੇ ਬਾਰੇ ਫਿਲਹਾਲ ਕੋਈ ਵਾਅਦਾ ਨਹੀਂ ਕੀਤਾ ਹੈ। ਹਾਲਾਂਕਿ ਹਿੰਦੂਜਾ ਬਰਦਰਜ਼ ਵਿਚੋਂ ਵੱਡੇ ਭਰਾ ਜੀ.ਪੀ. ਹਿੰਦੁਜਾ ਨਾਲ ਏਤਿਹਾਦ ਦੇ ਨੁਮਾਇੰਦੇ ਵਲੋਂ ਸੰਪਰਕ ਕਰਨ ਤੋਂ ਬਾਅਦ ਉਨ੍ਹਾਂ ਨੇ ਏਅਰ ਲਾਈਨ ਵਿਚ ਦਿਲਚਸਪੀ ਦਿਖਾਣੀ ਸ਼ੁਰੂ ਕੀਤੀ ਹੈ। ਹਿੰਦੁਜਾ ਗਰੁੱਪ ਦੀ ਕਮਾਨ ਜੀ.ਪੀ.ਹਿੰਦੁਜਾ ਦੇ ਹੀ ਹੱਥ ਵਿਚ ਹੈ। ਜੀ.ਪੀ.ਹਿੰਦੁਜਾ ਨੇ ਇਸ ਤੋਂ ਬਾਅਦ ਏਤਿਹਾਦ ਦੇ ਲੋਕਾਂ ਨੂੰ ਅਸ਼ੋਕ ਹਿੰਦੁਜਾ ਦੇ ਕੋਲ ਭੇਜ ਦਿੱਤਾ, ਜਿਹੜੇ ਕਿ ਉਨ੍ਹਾਂ ਦੇ ਛੋਟੇ ਭਰਾ ਹਨ ਅਤੇ ਭਾਰਤ ਨਾਲ ਜੁੜਿਆ ਕਾਰੋਬਾਰ ਸੰਭਾਲਦੇ ਹਨ।
ਇਕ ਸੀਨੀਅਰ ਐਗਜ਼ੀਕਿਊਟਿਵ ਨੇ ਕਿਹਾ, 'ਹਿੰਦੁਜਾ ਗਰੁੱਪ ਨੇ ਅਜੇ ਕੋਈ ਵਾਅਦਾ ਨਹੀਂ ਕੀਤਾ ਹੈ ਪਰ ਉਸਨੇ ਆਪਣੇ ਵਿਕਲਪ ਖੁੱਲ੍ਹੇ ਰੱਖੇ ਹਨ। ਉਨ੍ਹਾਂ ਨੇ ਦੱਸਿਆ ਕਿ ਹਿੰਦੁਜਾ ਗਰੁੱਪ ਦੇ ਅਧਿਕਾਰੀ ਆਉਣ ਵਾਲੇ ਦਿਨਾਂ 'ਚ ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਅਤੇ ਏਤਿਹਾਦ ਦੇ ਨੁਮਾਇੰਦਿਆਂ ਨਾਲ ਮਿਲਣਗੇ ਪਰ ਤਾਰੀਖ ਅਜੇ ਤੈਅ ਨਹੀਂ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜੇ ਕੋਈ ਮੀਟਿੰਗ ਜਾਂ ਗੱਲਬਾਤ ਨਹੀਂ ਹੋਈ ਹੈ।

ਹਿੰਦੁਜਾ ਗਰੁੱਪ ਦੁਨੀਆ ਭਰ ਵਿਚ 10 ਕਾਰੋਬਾਰ ਚਲਾਉਂਦਾ ਹੈ। ਉਹ ਆਟੋਮੋਟਿਵ, ਆਇਲ ਐਂਡ ਸਪੈਸ਼ਲਿਟੀ ਰਸਾਇਣ, ਮੀਡੀਆ, ਆਈ.ਟੀ., ਪਾਵਰ, ਹੈਲਥ ਅਤੇ ਰਿਅਲ ਅਸਟੇਟ 'ਚ ਕਾਰੋਬਾਰ ਕਰ ਰਹੇ ਹਨ। ਵਿਕਰੀ ਦੇ ਲਿਹਾਜ਼ ਨਾਲ ਭਾਰਤ ਦੀ ਦੂਜੀ ਵੱਡੀ ਟਰੱਕ ਕੰਪਨੀ ਅਸ਼ੋਕ ਲੇਲੈਂਡ ਵੀ ਇਨ੍ਹਾਂ ਦੇ ਗਰੁੱਪ ਦਾ ਹਿੱਸਾ ਹੈ। ਹਿੰਦੁਜਾ ਗਰੁੱਪ ਕੋਲ ਜੈੱਟ ਨੂੰ ਰੀਵਾਈਵ ਕਰਨ ਲਾਈਕ ਦੌਲਤ ਹੈ। ਇਸ ਲਈ 15 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਜ਼ਰੂਰਤ ਹੈ। ਦ ਸੰਡੇ ਟਾਇਮਜ਼ ਰਿਚ ਲਿਸਟ 2019 ਦੇ ਅਨੁਸਾਰ ਹਿੰਦੁਜਾ ਬਰਦਰਜ਼ ਸ਼੍ਰੀ  ਅਤੇ ਜੀ.ਪੀ. ਨੇ ਹੁਣੇ ਜਿਹੇ 22 ਅਰਬ ਪੌਂਡ ਦੀ ਵੈਲਥ ਦੇ ਨਾਲ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਦੁਬਾਰਾ ਹਾਸਲ ਕੀਤਾ ਸੀ।