ਹਿੰਦੁਜਾ ਗਰੁੱਪ ਦਾ ਸੇਰਬੇਰਸ ਨਾਲ ਕਰਾਰ, Yes Bank ਦੀ ਖਰੀਦਣਗੇ ਹਿੱਸੇਦਾਰੀ

02/22/2020 10:16:09 AM

ਨਿਊਯਾਰਕ — ਸੰਕਟਗ੍ਰਸਤ ਯੈੱਸ ਬੈਂਕ ’ਚ ਹਿੱਸੇਦਾਰੀ ਖਰੀਦਣ ਲਈ ਹਿੰਦੁਜਾ ਗਰੁੱਪ ਨੇ ਨਿਊਯਾਰਕ ਦੇ ਸੇਰਬੇਰਸ ਕੈਪੀਟਲ ਮੈਨੇਜਮੈਂਟ ਐੱਲ. ਪੀ. ਨਾਲ ਹੱਥ ਮਿਲਾਇਆ ਹੈ। ਦੋਵੇਂ ਮਿਲ ਕੇ ਬੈਂਕ ’ਚ ਹਿੱਸੇਦਾਰੀ ਖਰੀਦਣ ਲਈ ਬੋਲੀ ਲਾ ਸਕਦੇ ਹਨ।

ਬਲੂਮਬਰਗ ਦੀ ਇਕ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਵੇਂ ਪੱਖਾਂ ਦੇ ਅਧਿਕਾਰੀ ਇਸ ਸਬੰਧ ’ਚ ਕੇਂਦਰੀ ਰਿਜ਼ਰਵ ਬੈਂਕ ਨਾਲ ਸਲਾਹ-ਮਸ਼ਵਰੇ ਕਰ ਚੁੱਕੇ ਹਨ। ਕੰਸੋਰਟੀਅਮ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸ ’ਚ ਹੋਰ ਨਿਵੇਸ਼ਕ ਵੀ ਜੁੜ ਸਕਦੇ ਹਨ। ਇਹ ਕੰਸੋਰਟੀਅਮ ਕਿਸੇ ਬੋਲੀ ਖਿਲਾਫ ਕੀ ਫੈਸਲਾ ਕਰਨਾ ਹੈ, ਇਹ ਵੀ ਤੈਅ ਕਰੇਗਾ। ਨਕਦੀ ਦੇ ਸੰਕਟ ਨਾਲ ਜੂਝ ਰਿਹਾ ਯੈੱਸ ਬੈਂਕ ਦੇਸ਼ ਦਾ ਚੌਥਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ ਹੈ। ਇਹ ਪਿਛਲੇ ਸਾਲ ਤੋਂ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਨਾਕਾਮ ਰਿਹਾ ਹੈ। ਬੀਤੇ ਇਕ ਸਾਲ ’ਚ ਬੈਂਕ ਦੇ ਸ਼ੇਅਰ 80 ਫੀਸਦੀ ਤੱਕ ਹੇਠਾਂ ਆ ਚੁੱਕੇ ਹਨ।

ਬੈਂਕ ਨੇ 12 ਫਰਵਰੀ ਨੂੰ ਕਿਹਾ ਸੀ ਕਿ ਉਸ ਨੂੰ 4 ਨਿਵੇਸ਼ਕਾਂ ਵੱਲੋਂ ਨਾਨ-ਬਾਈਂਡਿੰਗ ਐਕਸਪ੍ਰੈਸ਼ਨ ਮਿਲੇ ਹਨ। ਇਨ੍ਹਾਂ ’ਚ ਜੇ. ਸੀ. ਫਲਾਵਰਸ, ਟਿਲਡੇਨ ਪਾਰਕ ਕੈਪੀਟਲ ਮੈਨੇਜਮੈਂਟ, ਓ. ਐੱਚ. ਏ. ਏ. ਯੂ. ਕੇ. (ਓਕ ਹਿੱਲ ਐਡਵਾਈਜ਼ਰਜ਼ ਦਾ ਹਿੱਸਾ) ਅਤੇ ਸਿਲਵਰ ਪੁਆਇੰਟ ਕੈਪੀਟਲ ਨੇ ਦਿਲਚਸਪੀ ਵਿਖਾਈ ਹੈ, ਜਦੋਂਕਿ ਇਕ ਨਿਵੇਸ਼ਕ ਨੇ ਕਿਹਾ ਸੀ ਕਿ ਇਸ ਦਾ ਵੈਲਿਊਏਸ਼ਨ ਮਾਰਕੀਟ ਪ੍ਰਾਈਸ ਤੋਂ ਬਹੁਤ ਘੱਟ ਹੈ। ਇਸ ਨਾਲ ਬੈਂਕ ਦੀ ਏਸੈੱਟਸ ਕੁਆਲਿਟੀ ਦੀ ਸਹੀ ਝਲਕ ਨਹੀਂ ਮਿਲਦੀ ਹੈ, ਇਸ ਲਈ ਇਸ ’ਚ ਸਾਡੀ ਕੋਈ ਰੁਚੀ ਨਹੀਂ ਹੈ। ਹਾਲ ਹੀ ’ਚ ਯੈੱਸ ਬੈਂਕ ਨੇ ਕਿਹਾ ਸੀ ਕਿ ਉਸ ਨੂੰ ਦਸੰਬਰ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਨ ’ਚ ਦੇਰੀ ਹੋਵੇਗੀ।