ਪੰਜਾਬ 'ਚ ALTO ਖਰੀਦਣੀ ਪੈ ਰਹੀ ਮਹਿੰਗੀ, ਰੋਡ ਟੈਕਸ ਢਿੱਲੀ ਕਰ ਰਿਹੈ ਜੇਬ!

09/17/2019 11:35:47 AM

ਨਵੀਂ ਦਿੱਲੀ— ਹੋਰ ਵਾਧਾ ਹੋ ਰਿਹਾ ਹੈ। ਪੰਜਾਬ, ਕੇਰਲ, ਜੰਮੂ-ਕਸ਼ਮੀਰ ਅਤੇ ਬਿਹਾਰ ਸਮੇਤ 9 ਰਾਜਾਂ ਨੇ ਰੋਡ ਟੈਕਸ 'ਚ ਉਸ ਵਕਤ ਵਾਧਾ ਕੀਤਾ ਹੈ ਜਦੋਂ ਵਾਹਨ ਇੰਡਸਟਰੀ ਵਿਕਰੀ 'ਚ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ।

 

 

ਗਾਹਕਾਂ ਨੂੰ ਰੋਡ ਟੈਕਸ ਕਾਰਨ ਮਾਡਲ ਅਤੇ ਸੂਬੇ ਦੇ ਹਿਸਾਬ ਨਾਲ ਕਾਰਾਂ ਦੀ ਓਨ-ਰੋਡ ਕੀਮਤ 5,000 ਤੋਂ 57,000 ਰੁਪਏ ਤਕ ਵੱਧ ਪੈ ਰਹੀ ਹੈ। ਓਨ ਰੋਡ ਕੀਮਤ ਵਧਣ ਤੇ ਫਾਈਨਾਂਸ 'ਚ ਦਿੱਕਤ ਨੇ ਆਟੋਮੋਬਾਇਲ ਵਿਕਰੀ 'ਤੇ ਬ੍ਰੇਕ ਲਗਾ ਦਿੱਤੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਦਰਾਂ ਘਟਾਉਣ ਨਾਲ ਦਿੱਕਤ ਦੂਰ ਨਹੀਂ ਹੋਣ ਵਾਲੀ ਜੇਕਰ ਸੂਬੇ ਇਸੇ ਤਰ੍ਹਾਂ ਟੈਕਸ ਵਧਾਉਂਦੇ ਰਹੇ ਜਾਂ ਬੀਮਾ ਮਹਿੰਗਾ ਹੁੰਦਾ ਰਿਹਾ।

ਜੰਮੂ-ਕਸ਼ਮੀਰ 'ਚ ਮਾਰੂਤੀ ਸੁਜ਼ੂਕੀ ਆਲਟੋ-800 ਦੀ ਓਨ-ਰੋਡ ਕੀਮਤ 22,900 ਰੁਪਏ ਤਕ ਵਧਣ ਨਾਲ ਸੂਬੇ 'ਚ ਆਲਟੋ ਦੀ ਔਸਤ ਮਹੀਨਾਵਾਰ ਵਿਕਰੀ ਲਗਭਗ 27 ਫੀਸਦੀ ਘਟੀ ਹੈ। ਇਸੇ ਤਰ੍ਹਾਂ ਕੀਮਤਾਂ 'ਚ ਵਾਧਾ ਹੋਣ ਕਾਰਨ ਪੰਜਾਬ 'ਚ ਛੋਟੀ ਕਾਰ ਦੀ ਵਿਕਰੀ 'ਚ 28 ਫੀਸਦੀ, ਬਿਹਾਰ 'ਚ 27 ਫੀਸਦੀ ਤੇ ਉਤਰਾਖੰਡ 'ਚ 26 ਫੀਸਦੀ ਦੀ ਗਿਰਾਵਟ ਆਈ ਹੈ। ਬੀਮੇ ਦੀ ਲਾਗਤ ਦੇ ਨਾਲ-ਨਾਲ ਸੇਫਟੀ ਤੇ ਨਿਕਾਸੀ ਨਿਯਮਾਂ ਕਾਰਨ ਵਧੀ ਇਨਪੁਟ ਲਾਗਤ ਕਾਰਨ ਵੀ ਕਾਰਾਂ ਦੀ ਕੀਮਤ ਗਾਹਕਾਂ ਨੂੰ ਖਰੀਦਦਾਰੀ ਤੋਂ ਦੂਰ ਰੱਖ ਰਹੀ ਹੈ। ਪੰਜਾਬ 'ਚ ਰੋਡ ਟੈਕਸ ਕਾਰਨ ਛੋਟੀ ਕਾਰ ਦੀ ਕੀਮਤ 5,000 ਰੁਪਏ ਵੱਧ ਪੈ ਰਹੀ ਹੈ। ਇਸ 'ਚ ਬੀਮੇ ਦੀ ਲਾਗਤ, ਸੇਫਟੀ ਤੇ ਬੀ. ਐੱਸ.-6 ਨਿਕਾਸੀ ਨਿਯਮਾਂ ਕਾਰਨ ਵਧੀ ਲਾਗਤ ਵੀ ਜੋੜ ਦਿੱਤੀ ਜਾਵੇ ਤਾਂ ਓਨ ਰੋਡ ਕੀਮਤ ਤਕਰੀਬਨ 50,000 ਰੁਪਏ ਵਧੀ ਹੈ।