ਮਿਊਚੁਅਲ ਫੰਡਸ ''ਚ SIP ਦੇ ਰਾਹੀਂ ਹੋ ਰਿਹਾ ਹੈ ਜ਼ਿਆਦਾ ਨਿਵੇਸ਼

08/21/2018 3:02:47 PM

ਨਵੀਂ ਦਿੱਲੀ—ਹਾਲ ਦੇ ਦਿਨਾਂ 'ਚ ਮਿਊਚੁਅਲ ਫੰਡਸ ਨੂੰ ਲੈ ਕੇ ਲੋਕਾਂ ਦੀ ਸਮਝ ਵਧੀ ਹੈ। ਜ਼ਿਆਦਾਤਰ ਲੋਕ ਹੁਣ ਰਿਟਰਨ ਦੇ ਲਈ ਬੈਂਕ ਅਤੇ ਐੱਫ.ਡੀ. 'ਚ ਨਿਵੇਸ਼ ਕਰਨ ਦੀ ਬਜਾਏ ਮਿਊਚੁਅਲ ਫੰਡਸ ਦੇ ਵੱਖ ਰੁਖ ਕਰ ਰਹੇ ਹਨ। ਜੁਲਾਈ 2018 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇੰਡਸਟਰੀ ਨੇ ਸੰਗਠਿਤ ਵਿਸ਼ੇਸ਼ ਯੋਜਨਾਵਾਂ (ਐੱਸ.ਆਈ.ਪੀ.) ਦੇ ਰਾਹੀਂ 7,554 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਪਿਛਲੇ ਸਾਲ ਦੀ ਤੁਲਨਾ 'ਚ 53 ਫੀਸਦੀ ਜ਼ਿਆਦਾ ਹੈ।  
ਰੀਅਲ ਅਸਟੇਟ ਅਤੇ ਸੋਨੇ 'ਚ ਨਿਵੇਸ਼ ਨੂੰ ਲੈ ਕੇ ਰੂਚੀ ਘਟੀ : ਐੱਸ.ਆਈ.ਪੀ. ਦੇ ਰਾਹੀਂ 2017-18 'ਚ ਫੰਡ ਹਾਊਸ ਵਲੋਂ 67,000 ਕਰੋੜ ਰੁਪਏ ਨਿਵੇਸ਼ ਕੀਤੇ ਗਏ ਜੋ ਕਿ ਪਿਛਲੇ ਵਿੱਤੀ ਸਾਲ ਦੀ ਤੁਲਨਾ 'ਚ ਜ਼ਿਆਦਾ ਹਨ। ਇਕ ਵਾਰ ਫਿਰ ਨਿਵੇਸ਼ਕ ਰੀਅਲ ਸਟੇਟ ਅਤੇ ਸੋਨੇ 'ਚ ਨਿਵੇਸ਼ ਨੂੰ ਲੈ ਕੇ ਰੂਚੀ ਨਹੀਂ ਦਿਖਾ ਰਹੇ ਹਨ ਅਤੇ ਜ਼ਿਆਦਾਤਰ ਨਿਵੇਸ਼ਕ ਮਿਊਚੁਅਲ ਫੰਡ 'ਚ ਨਿਵੇਸ਼ ਕਰ ਰਹੇ ਹਨ। ਹਾਲਾਂਕਿ ਨਿਵੇਸ਼ਕਾਂ ਨੂੰ ਹੁਣ ਵੀ ਐੱਸ.ਆਈ.ਪੀ. ਦੇ ਫਾਇਦੇ ਦੇ ਬਾਰੇ 'ਚ ਜਾਗਰੂਕ ਹੋਣਾ ਜ਼ਰੂਰੀ ਹੈ।
ਮੀਡੀਆ ਰਿਪੋਰਟ ਮੁਤਾਬਕ ਐੱਸ.ਆਈ.ਪੀ. ਤੋਂ ਪਿਛਲੇ ਵਿੱਤੀ ਸਾਲ 'ਚ 4,947 ਕਰੋੜ ਰੁਪਏ ਇਕੱਠੇ ਹੋਏ ਜਦਕਿ ਜੁਲਾਈ 2016 'ਚ 3,334 ਕਰੋੜ ਰੁਪਏ ਇਕੱਠੇ ਕੀਤੇ ਗਏ। ਜਾਣਕਾਰੀ ਮੁਤਾਬਕ ਮਿਊਚੁਅਲ ਫੰਡ 'ਚ 2.33 ਕਰੋੜ ਐੱਸ.ਆਈ.ਪੀ. ਅਕਾਊਂਟ ਦੇ ਰਾਹੀਂ ਨਿਯਮਿਤ ਨਿਵੇਸ਼ ਕੀਤਾ ਜਾ ਰਿਹਾ ਹੈ। ਮੌਜੂਦਾ ਵਿੱਤੀ ਸਾਲ 'ਚ 9.92  ਲੱਖ ਐੱਸ.ਆਈ.ਪੀ. ਅਕਾਊਂਟ ਹੋਰ ਜੋੜੇ ਗਏ ਹਨ। 
ਕਿੰਝ ਕਰਦੇ ਹਨ ਨਿਵੇਸ਼
ਪਤਾ ਹੋਵੇ ਕਿ ਐੱਸ.ਆਈ.ਪੀ. ਦੇ ਰਾਹੀਂ ਨਿਵੇਸ਼ਕ ਇਕਮੁਸ਼ਤ ਨਿਵੇਸ਼ ਦੀ ਬਜਾਏ ਸਮੇਂ-ਸਮੇਂ 'ਤੇ ਛੋਟੀ ਰਾਸ਼ੀ 'ਚ ਨਿਵੇਸ਼ ਕਰਦੇ ਹਨ। ਨਿਵੇਸ਼ ਦਾ ਸਮਾਂ ਆਮ ਤੌਰ 'ਤੇ ਹਫਤਾਵਾਰੀ, ਮਾਸਿਕ ਜਾਂ ਤਿਮਾਹੀ ਹੁੰਦਾ ਹੈ। ਇਹ ਇਕ ਆਰ.ਡੀ. ਦੀ ਤਰ੍ਹਾਂ ਹੈ ਜਿਸ 'ਚ ਨਿਵੇਸ਼ਕ ਹਰ ਮਹੀਨੇ ਇਕ ਛੋਟੀ ਜਾਂ ਨਿਸ਼ਚਿਤ ਰਾਸ਼ੀ ਜਮ੍ਹਾ ਕਰਦੇ ਹਨ।