Hero MotoCorp ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 1 ਦਸੰਬਰ ਤੋਂ ਇੰਨੇ ਮਹਿੰਗੇ ਹੋ ਜਾਣਗੇ ਬਾਈਕ-ਸਕੂਟਰ

11/25/2022 9:29:43 PM

ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ 1,500 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹਰ ਰੇਂਜ ਦੇ ਬਾਈਕ ਅਤੇ ਸਕੂਟਰਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ।

1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

ਨਵੀਆਂ ਕੀਮਤਾਂ 1 ਦਸੰਬਰ 2022 ਤੋਂ ਲਾਗੂ ਹੋਣਗੀਆਂ। ਹੀਰੋ ਮੋਟੋਕਾਰਪ ਮੁਤਾਬਕ ਮਹਿੰਗਾਈ ਵਧਣ ਕਾਰਨ ਬਾਈਕ ਅਤੇ ਸਕੂਟਰਾਂ ਦੀਆਂ ਕੀਮਤਾਂ 'ਚ ਵਾਧਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ : ਗਵਰਨਰ ਬਨਵਾਰੀ ਲਾਲ ਪੁਰੋਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਨਵਾਂ ਵਿੱਤ ਵਿਕਲਪ

ਕੀਮਤ ਵਾਧੇ ਦਾ ਐਲਾਨ ਕਰਦਿਆਂ ਹੀਰੋ ਮੋਟੋਕਾਰਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਨਿਰੰਜਨ ਗੁਪਤਾ ਨੇ ਕਿਹਾ, "ਸਾਡੇ ਮੋਟਰਸਾਈਕਲਾਂ ਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਲੋੜ ਸਮੁੱਚੀ ਲਾਗਤ ਮਹਿੰਗਾਈ ਦੇ ਕਾਰਨ ਹੈ। ਅਸੀਂ ਗਾਹਕਾਂ 'ਤੇ ਪ੍ਰਭਾਵ ਨੂੰ ਘੱਟ ਕਰਨ ਲਈ ਇਨੋਵੇਟਿਵ ਫਾਈਨਾਂਸ਼ੀਅਲ ਸਾਲਿਊਸ਼ਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਉਤਸਵ ’ਤੇ ਬੋਲੇ ਭਾਰਤੀ ਰਾਜਦੂਤ ਸੰਧੂ, ਅਮਰੀਕਾ-ਭਾਰਤ ਦੇ ਸੰਬੰਧ 75 ਸਾਲ ਪੁਰਾਣੇ

ਉਨ੍ਹਾਂ ਕਿਹਾ, "ਅਸੀਂ ਐਕਸਲਰੇਟਿਡ ਸੇਵਿੰਗਜ਼ ਪ੍ਰੋਗਰਾਮ ਵੀ ਲਾਂਚ ਕੀਤੇ ਹਨ, ਜੋ ਕਿਸੇ ਵੀ ਹੋਰ ਲਾਗਤ ਪ੍ਰਭਾਵ ਨੂੰ ਪੂਰਾ ਕਰਨ ਅਤੇ ਮਾਰਜਨ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨਗੇ। ਅੱਗੇ ਵਧਦੇ ਹੋਏ ਆਰਥਿਕ ਸੰਕੇਤਕ ਵਧੀ ਹੋਈ ਮੰਗ ਲਈ ਅਨੁਕੂਲ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਤਿਮਾਹੀਆਂ 'ਚ ਉਦਯੋਗ ਦੀ ਮਾਤਰਾ ਵਧੇਗੀ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh