ਭਾਰਤ ''ਚ ਇਸ ਸਾਲ ਲਾਂਚ ਹੋਵੇਗੀ ਹੀਰੋ ਦੀ ਨਵੀਂ ਬਾਈਕ ਪੈਸ਼ਨ

Thursday, Jul 06, 2017 - 08:38 PM (IST)

ਭਾਰਤ ''ਚ ਇਸ ਸਾਲ ਲਾਂਚ ਹੋਵੇਗੀ ਹੀਰੋ ਦੀ ਨਵੀਂ ਬਾਈਕ ਪੈਸ਼ਨ

ਜਲੰਧਰ— ਹੀਰੋ ਨੇ ਆਪਣੀ ਨਵੀਂ ਪੈਸ਼ਨ ਸਭ ਤੋਂ ਪਹਿਲੇਂ ਸਾਲ 2001 ਵਿੱਚ ਲਾਂਚ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਕਨ ਵਾਲੀ ਮੋਟਰਸਾਇਕਲਾਂ ਚੋਂ ਇਕ ਹੈ। ET ਆਟੋ 'ਚ ਪ੍ਰਕਾਸ਼ੀਤ ਰਿਪੋਰਟ ਮੁਤਾਬਕ ਹੀਰੋ ਮੋਟੋਕਾਪ ਇਸ ਸਾਲ ਦੇ ਆਖੀਰ ਤੱਕ ਆਪਣੀ ਨਵੀਂ ਹੀਰੋ ਪੈਸ਼ਨ ਨੂੰ ਲਾਂਚ ਕਰ ਸਕਦਾ ਹੈ। ਇਸ ਸਮੇਂ ਇਸ ਮੋਟਰਸਾਈਕਲ ਵਿੱਚ ਹੋਂਡਾ ਦਾ 97.2 cc ਮਿਲ ਇੰਜਨ ਦਾ ਇਸਤੇਮਾਲ ਕੀਤਾ ਗਿਆ ਜਾਂਦਾ ਹੈ ਅਤੇ ਹੁਣ ਹੀਰੋ ਨੇ ਰਾਇਲਟੀ-ਲਦਾਨ ਪ੍ਰੋਡਕਟਸ ਨੂੰ ਹੌਲੀ-ਹੌਲੀ ਬੰਦ ਕਰ ਦਿੱਤਾ ਹੈ ਜਾਂ ਫਿਰ ਇਨ੍ਹਾਂ ਨੂੰ ਇਨ-ਹਾਊਸ ਟਕਨਾਲੋਜੀ ਨਾਲ ਬਦਲ ਦਿੱਤਾ ਹੈ।
ਕੰਪਨੀ ਜੈਪੁਰ ਵਿੱਚ ਬਣਾ ਰਹੀ ਹੈ ਨਵਾਂ ਇੰਜਨ
ਹੀਰੋ ਮੋਟੋਕਾਪ ਆਪਣੇ ਨਵੇਂ ਇੰਜਨ ਦੀ ਡਿਵੈਪਲਮੈਂਟ ਜੈਪੁਰ ਦੇ ਗੋਲਬਲ ਸੈਂਟਰ ਆਫ Inivation ਐਂਡ ਟਕਨੋਲਜੀ CIT ਵਿੱਚ ਕਰ ਰਹੀ ਹੈ। ਜੇਕਰ ਇਸ ਵਿੱਚ ਹੀਰੋ ਗਲੈਮਰ SV ਵਰਗਾ ਵੀ ਕੁਝ ਦਿੱਤਾ ਜਾ ਰਿਹਾ ਹੈ ਤਾਂ 2017 ਹੀਰੋ ਪੈਸ਼ਨ ਵਿੱਚ TOD (ਟਾਰਕ ਆਨ ਡਿਮਾਂਡ) ਇੰਜਨ ਦਿੱਤਾ ਜਾ ਸਦਕਾ ਹੈ ਜੋ i3s, ਅਪਡੇਟ CV ਕਾਬੂਰਰੇਟਰ ਅਤੇ led ਟਕਨਾਲੋਜੀ ਨਾਲ ਲੈਸ ਹੋਵੇਗਾ।
ਪਾਵਰ ਸਪੈਸਿਫਿਕੈਨਸ਼ :
ਹੀਰੋ ਪੈਸ਼ਨ ਪ੍ਰੋ i3s ਨੂੰ ਹੀਰੋ ਸਪਲੈਂਡਰ i3s ਤੋਂ ਉਪਰ ਰੱਖਿਆ ਜਾਵੇਗਾ। 4 ਸਪੀਡ ਗਿਅਰਬਾਕਸ ਵਾਲੇ ਪੈਸ਼ਨ ਦਾ ਇੰਜਨ 8,000rpm ਉੱਤੇ 8.36ps ਦੀ ਪਾਵਰ ਅਤੇ 5,000rpm ਉੱਤੇ 8.05nm ਦਾ ਟਾਰਕ ਜਨਰੇਟ ਕਰੇਗਾ। 
ਹੀਰੋ ਪੈਸ਼ਨ ਦੀ ਨਵੀਆਂ ਕੀਮਤਾਂ:
ਜੀ.ਐੱਸ.ਟੀ ਤੋਂ ਬਾਅਦ ਹੀਰੋ ਪੈਸ਼ਨ ਪ੍ਰੋ ਡਰਮ ਬਰੈਕ ਦੀ ਕੀਮਤ 52,605 ਰੁਪਏ ਅਤੇ ਡੀਸਕ ਬਰੈਕ ਵਰਜਨ ਦੀ ਕੀਮਤ 54,504 ਰੁਪਏ ਹੈ। ਜੀ.ਐੱਸ.ਟੀ ਤੋਂ ਬਾਅਦ ਹੀਰੋ ਪੈਸ਼ਨ ਪ੍ਰੋ ਦੇ ਡਰਮ ਬਰੈਕ ਵੇਰੀਅੰਟ ਦੀ ਕੀਮਤ 52,139 ਰੁਪਏ ਅਤੇ ਡੀਸਕ ਬਰੈਕ ਵੇਰੀਅੰਟ ਦੀ ਕੀਮਤ 54,044 ਰੁਪਏ ਹੈ।


Related News