ਹੀਰੋ ਮੋਟੋਕਾਰਪ ਦੀ ਵਿਕਰੀ ਮਈ ਵਿਚ 83 ਫੀਸਦੀ ਡਿੱਗੀ

06/01/2020 7:54:06 PM

ਨਵੀਂ ਦਿੱਲੀ— ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਨੇ ਸੋਮਵਾਰ ਨੂੰ ਦੱਸਿਆ ਕਿ ਮਈ ਮਹੀਨੇ ਵਿਚ ਉਸ ਦੀ ਕੁੱਲ ਵਿਕਰੀ 82.71 ਫੀਸਦੀ ਡਿੱਗ ਕੇ 1,12,682 ਇਕਾਈਆਂ 'ਤੇ ਆ ਗਈ।

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਾਲ ਭਰ ਪਹਿਲਾਂ ਭਾਵ ਮਈ 2019 ਵਿਚ ਉਸ ਨੇ 6,52,028 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ 2019 ਦੀ 6,06,216 ਇਕਾਈਆਂ ਦੀ ਤੁਲਨਾ ਵਿਚ 82.5 ਫੀਸਦੀ ਡਿੱਗ ਕੇ 1,06,038 ਇਕਾਈਆਂ 'ਤੇ ਆ ਗਈ।
ਇਸ ਦੌਰਾਨ ਸਕੂਟਰਾਂ ਦੇ ਮਾਮਲੇ ਵਿਚ ਵਿਕਰੀ ਸਾਲ ਭਰ ਪਹਿਲਾਂ 45,812 ਇਕਾਈਆਂ ਦੀ ਤੁਲਨਾ ਵਿਚ 85.49 ਫੀਸਦੀ ਡਿੱਗ ਕੇ 6,644 ਇਕਾਈਆਂ 'ਤੇ ਆ ਗਈ। ਕੰਪਨੀ ਨੇ ਦੱਸਿਆ ਕਿ ਘਰੇਲੂ ਬਾਜ਼ਾਰ ਵਿਚ ਮਈ 2020 ਵਿਚ ਉਸ ਨੇ 1,08,848 ਵਾਹਨਾਂ ਦੀ ਵਿਕਰੀ ਕੀਤੀ। ਇਹ ਮਈ 2019 ਦੇ 6,37,319 ਵਾਹਨਾਂ ਦੀ ਤੁਲਨਾ 'ਚ 82.92 ਫੀਸਦੀ ਘੱਟ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਅਤੇ ਗਾਹਕਾਂ ਲਈ ਸਖਤ ਸੁਰੱਖਿਆ ਮਾਨਕ ਸੁਨਿਸ਼ਚਿਤ ਕਰਨ ਦੇ ਬਾਅਦ ਹੀਰੋ ਮੋਟੋਕਾਰਪ ਨੇ ਚਾਰ ਮਈ ਨੂੰ ਆਪਣੀ ਤਿੰਨ ਨਿਰਮਾਣ ਇਕਾਈਆਂ ਨੂੰ ਫਿਰ ਤੋਂ ਸ਼ੁਰੂ ਕੀਤਾ।

Sanjeev

This news is Content Editor Sanjeev