ਹੀਰੋ ਮੋਟੋ ਦਾ ਮੁਨਾਫਾ 10.4 ਫੀਸਦੀ ਘਟਿਆ

10/24/2019 12:23:48 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਹੀਰੋ ਮੋਟੋ ਦਾ ਮੁਨਾਫਾ 10.4 ਫੀਸਦੀ ਘਟ ਕੇ 874.8 ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ 'ਚ 976.3 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਹੀਰੋ ਮੋਟੋ ਦੀ ਆਮਦਨ 16.7 ਫੀਸਦੀ ਘਟ ਕੇ 7,570.7 ਕਰੋੜ ਰੁਪਏ ਰਹੀ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ 'ਚ 9,090.9 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਕੰਪਨੀ ਦਾ ਐਬਿਟਡਾ 1,378.7 ਕਰੋੜ ਰੁਪਏ ਤੋ ਘਟ ਕੇ 1,101.1 ਕਰੋੜ ਰੁਪਏ ਅਤੇ ਐਬਿਟਡਾ ਮਾਰਜਨ 15.2 ਫੀਸਦੀ ਤੋਂ ਘੱਟ ਕੇ 14.5 ਫੀਸਦੀ ਰਿਹਾ ਹੈ।

Aarti dhillon

This news is Content Editor Aarti dhillon