ਦੱਖਣੀ ਭਾਰਤ 'ਚ ਨਵਾਂ ਪਲਾਂਟ ਲਗਾਏਗੀ ਹੀਰੋ ਇਲੈਕਟ੍ਰਿਕ, 700 ਕਰੋੜ ਦਾ ਹੋਵੇਗਾ ਨਿਵੇਸ਼

09/24/2019 1:31:59 PM

ਨਵੀਂ ਦਿੱਲੀ—ਹੀਰੋ ਇਲੈਕਟ੍ਰੋਨਿਕ ਨੇ ਕਿਹਾ ਕਿ ਉਹ ਦੱਖਣੀ ਭਾਰਤ 'ਚ ਇਕ ਨਵਾਂ ਗ੍ਰੀਨਫੀਲਡ ਪਲਾਂਟ ਸਥਾਪਿਤ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਪਲਾਂਟ ਦੀ ਸਥਾਪਨਾ ਲਈ ਕੰਪਨੀ ਕਰੀਬ 700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹੀਰੋ ਇਲੈਕਟ੍ਰੋਨਿਕ ਦੇ ਸੀ.ਈ.ਓ. ਸੋਹਿੰਦਰ ਗਿੱਲ ਨੇ ਕਿਹਾ ਕਿ ਹੁਣ ਸਾਡੇ ਕੋਲ ਲੁਧਿਆਣਾ, ਪੰਜਾਬ 'ਚ ਉਤਪਾਦਨ ਯੂਨਿਟ ਹੈ ਅਤੇ ਅਸੀਂ ਦੱਖਣੀ ਭਾਰਤ 'ਚ ਕਿਸੇ ਸਥਾਨ 'ਤੇ ਦੂਜਾ ਗ੍ਰੀਨਫੀਲਡ ਪਲਾਂਟ ਲਗਾਉਣ 'ਤੇ ਵਿਚਾਰ ਕਰ ਰਹੇ ਹਾਂ।
ਕਾਰਪੋਰੇਟ ਟੈਕਸ 'ਚ ਕਟੌਤੀ ਦੇ ਬਾਅਦ ਨਿਵੇਸ਼ ਦਾ ਐਲਾਨ ਕਰਨ ਵਾਲੀ ਪਹਿਲੀ ਕੰਪਨੀ
ਗਿੱਲ ਨੇ ਕਿਹਾ ਕਿ ਹਾਲ ਹੀ 'ਚ ਸਰਕਾਰ ਵਲੋਂ ਕਾਰਪੋਰੇਟ ਟੈਕਸ 'ਚ ਕਟੌਤੀ ਦੇ ਬਾਅਦ ਕੰਪਨੀ ਨੇ ਇਸ ਨਵੇਂ ਪਲਾਂਟ ਦੀ ਸਥਾਪਨਾ ਦੇ ਬਾਰੇ ਵਿਚਾਰ ਕੀਤਾ ਹੈ। ਇਸ ਦੇ ਨਾਲ ਹੀ ਹੀਰੋ ਇਲੈਕਟ੍ਰਿਕ ਕਾਰਪੋਰੇਟ ਟੈਕਸ 'ਚ ਕਟੌਤੀ ਦੇ ਬਾਅਦ ਨਿਵੇਸ਼ ਦਾ ਐਲਾਨ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਨੂੰ ਸਰਕਾਰ ਨੇ ਘਰੇਲੂ ਕੰਪਨੀਆਂ 'ਤੇ ਕਾਰਪੋਰੇਟ ਟੈਕਸ ਦੀ ਦਰ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਕਟੌਤੀ ਦੇ ਬਾਅਦ ਹੁਣ ਪ੍ਰਭਾਵੀ ਟੈਕਸ 25.17 ਫੀਸਦੀ ਰਹਿ ਗਿਆ ਹੈ। ਜੇਕਰ ਕੋਈ ਕੰਪਨੀ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਲਾਭ ਨਹੀਂ ਲੈਂਦੀ ਹੈ ਤਾਂ ਉਸ ਨੂੰ 22 ਫੀਸਦੀ ਦੀ ਦਰ ਨਾਲ ਕਾਰਪੋਰੇਟ ਟੈਕਸ ਦੇਣਾ ਹੋਵੇਗਾ।
700 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼
ਗਿੱਲ ਨੇ ਕਿਹਾ ਕਿ ਕੰਪਨੀ ਅਗਲੇ ਤਿੰਨ ਚਾਰ ਸਾਲਾਂ 'ਚ ਮੈਨਿਊਫੈਕਚਰਿੰਗ ਅਤੇ ਇਸ ਨਾਲ ਸੰਬੰਧਤ ਖੇਤਰਾਂ 'ਚ 700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਨ੍ਹਾਂ ਨੇ ਕਿ ਇਸ ਨਵੇਂ ਪਲਾਂਟ ਤੋਂ ਪਹਿਲਾਂ ਅਸੀਂ ਆਪਣੀ ਉਤਪਾਦਨ ਸਮਰੱਥਾ ਨੂੰ 60 ਹਜ਼ਾਰ ਯੂਨਿਟ ਤੋਂ ਵਧਾ ਕੇ 1.25 ਲੱਖ ਯੂਨਿਟ ਸਾਲਾਨਾ ਕਰਨ ਲਈ 200-250 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ। ਗਿੱਲ ਨੇ ਕਿਹਾ ਕਿ ਫੇਮ-2 ਯੋਜਨਾ ਦੇ ਤਹਿਤ ਸਬਸਿਡੀ ਦੇ ਨਿਯਮਾਂ 'ਚ ਬਦਲਾਅ ਨਾਲ ਇਲੈਕਟ੍ਰੋਨਿਕ ਸਕੂਟਰ ਦੀ ਵਿਕਰੀ 'ਚ ਵੀ ਕਮੀ ਆਈ ਹੈ।
 


Aarti dhillon

Content Editor

Related News