ਐਕਟਿਵਾ ਨੂੰ ਟੱਕਰ ਦੇਣ ਆ ਰਿਹੈ ਹੀਰੋ ਦਾ ਨਵਾਂ ਸਕੂਟਰ

10/18/2018 12:43:38 PM

ਨਵੀਂ ਦਿੱਲੀ– ਹੀਰੋ ਮੋਟੋਕਾਰਪ 125 ਸੀਸੀ ਸਕੂਟਰ ਸੈਗਮੈਂਟ ’ਚ ਐਂਟਰੀ ਕਰਨ ਲਈ ਤਿਆਰ ਹੈ। ਕੰਪਨੀ ਇਸ ਸੈਗਮੈਂਟ ਦੇ ਆਪਣੇ ਪਹਿਲੇ ਸਕੂਟਰ Destini 125 ਨੂੰ 22 ਅਕਤੂਬਰ ਨੂੰ ਲਾਂਚ ਕਰਨ ਵਾਲੀ ਹੈ। ਆਟੋ ਐਕਸਪੋ 2018 ’ਚ ਇਸ ਸਕੂਟਰ ਨੂੰ ਹੀਰੋ ਮੋਟੋਕਾਰਪ ਨੇ Duet 125 ਨਾਂ ਨਾਲ ਪੇਸ਼ ਕੀਤਾ ਸੀ। ਹੁਣ ਇਸ ਦਾ ਨਾਂ ਬਦਲ ਕੇ Hero Destini 125 ਕਰ ਦਿੱਤਾ ਗਿਆ ਹੈ। ਪਿਛਲੇ ਸਾਲ ’ਚ 125 ਸੀਸੀ ਸੈਗਮੈਂਟ ਵਾਲੇ ਸਕੂਟਰਾਂ ਦੀ ਪ੍ਰਸਿੱਧੀ ਕਾਫੀ ਵਧੀ ਹੈ। ਇਸ ਨੂੰ ਦੇਖਦੇ ਹੋਏ ਹੀ ਹੀਰੋ ਨੇ ਵੀ ਇਸ ਸੈਗਮੈਂਟ ’ਚ ਪ੍ਰੋਡਕਟ ਉਤਾਰਨ ਦਾ ਫੈਸਲਾ ਕੀਤਾ ਹੈ। 

Hero Destini 125 ਸਕੂਟਰ 110 ਸੀਸੀ ਡਿਊਟ ’ਤੇ ਹੀ ਆਧਾਰਿਤ ਹੈ ਪਰ ਇਸ ਵਿਚ ਕਾਸਮੈਟਿਕ ਬਦਲਾਅ ਕੀਤੇ ਗਏ ਹਨ ਜੋ ਇਸ ਨੂੰ ਨਵੀਂ ਲੁੱਕ ਦਿੰਦੇ ਹਨ। ਇਸ ਵਿਚ ਕ੍ਰੋਮ ਐਕਸੈਂਟਸ ਦੇ ਨਾਲ ਨਵਾਂ ਫਰੰਟ ਐਪ੍ਰੋਨ ਅਤੇ ਕਰਵੀ ਬਾਡੀ ਪੈਨਲ ਦਿੱਤਾ ਗਿਆ ਹੈ। ਨਵੇਂ ਸਕੂਟਰ ’ਚ 125 ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 6750 rpm ’ਤੇ 8.7 bhp ਦੀ ਪਾਵਰ ਅਤੇ 5000 rpm ’ਤੇ 10.2 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਫਿਊਲ ਐਫਿਸ਼ੀਐਂਸੀ ਵਧਾਉਣ ਲਈ ਹੀਰੋ ਨੇ ਪਹਿਲੀ ਵਾਰ ਆਪਣੇ ਇਸ ਸਕੂਟਰ ’ਚ i3S ਸਿਸਟਮ (idle-start-stop-system) ਦਿੱਤਾ ਹੈ। 

ਇਸ ਤੋਂ ਇਲਾਵਾ ਹੀਰੋ ਡੈਸਟਿਨੀ 125 ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ ਆਪਸ਼ਨਲ ਫਰੰਟ ਡਿਸਕ ਬ੍ਰੇਕ, ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ (ਆਈ.ਬੀ.ਐੱਸ.), ਸਾਈਡ ਸਟੈਂਡ ਇੰਡੀਕੇਟਰ, ਸਰਵਿਸ ਰਿਮਾਇੰਡਰ, ਪਾਸ ਸਵਿੱਚ ਅਤੇ ਐਕਟਰਨਲ ਫਿਊਲ ਫਿਲਿੰਗ ਵਰਗੇ ਫੀਚਰਸ ਸ਼ਾਮਲ ਹਨ। ਨਵੇਂ ਹੀਰੋ ਸਕੂਟਰ ਦੀ ਟੱਕਰ ਹੋਂਡਾ ਗ੍ਰਾਜ਼ੀਆ, ਸੁਜ਼ੂਕੀ ਐਕਸੈਸ, ਹੋਂਡਾ ਐਕਟਿਵਾ 125, ਟੀ.ਵੀ.ਐੱਸ. ਐਨਟਾਰਕ 125, ਵੈਸਪਾ ਵੀ ਐਕਸ ਅਤੇ ਅਪ੍ਰੀਲੀਆ ਐੱਸ.ਆਰ. 125 ਵਰਗੇ ਸਕੂਟਰਾਂ ਨਾਲ ਹੋਵੇਗੀ।