Hero ਨੇ ਤੋੜਿਆ ਤਿਉਹਾਰੀ ਵਿਕਰੀ ਦਾ ਰਿਕਾਰਡ, ਪਿੰਡਾਂ ਵਿਚ ਵਧੀ ਮੰਗ

11/17/2023 5:33:03 PM

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ 32 ਦਿਨਾਂ ਦੇ ਤਿਉਹਾਰੀ ਸੀਜ਼ਨ ਦੌਰਾਨ 14 ਲੱਖ ਵਾਹਨਾਂ ਦੀ ਵਿਕਰੀ ਕਰਕੇ ਸਭ ਤੋਂ ਵੱਧ ਵਿਕਰੀ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 19 ਫੀਸਦੀ ਜ਼ਿਆਦਾ ਹੈ, ਜੋ ਕੰਪਨੀ ਲਈ ਵੱਡੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ :   Jaguar ਖ਼ਰੀਦ ਮੁਸੀਬਤ 'ਚ ਫਸਿਆ ਕਾਰੋਬਾਰੀ, ਹੁਣ ਕੰਪਨੀ ਦੇਵੇਗੀ 42 ਲੱਖ ਰੁਪਏ ਜੁਰਮਾਨਾ

ਨਵਰਾਤਰੀ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਭਾਈ ਦੂਜ ਤੱਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਿੰਡਾਂ ਵਿੱਚ ਵਾਹਨਾਂ ਦੀ ਮੰਗ ਵਧੀ ਪਰ ਸ਼ਹਿਰੀ ਬਾਜ਼ਾਰਾਂ ਵਿੱਚ ਪ੍ਰਚੂਨ ਵਿਕਰੀ ਸਥਿਰ ਰਹੀ। ਹੀਰੋ ਮੋਟੋਕਾਰਪ ਨੇ 2019 ਦੇ ਤਿਉਹਾਰੀ ਸੀਜ਼ਨ ਦੌਰਾਨ 12.7 ਲੱਖ ਵਾਹਨ ਵੇਚੇ ਸਨ। ਇਸ ਵਾਰ ਕੰਪਨੀ ਨੇ ਵਾਹਨਾਂ ਦਾ ਇਹ ਰਿਕਾਰਡ ਤੋੜ ਦਿੱਤਾ ਹੈ। ਤਿਉਹਾਰਾਂ ਦੇ ਸੀਜ਼ਨ ਦੀ ਸਫਲਤਾ ਤੋਂ ਉਤਸ਼ਾਹਿਤ, ਹੀਰੋ ਮੋਟੋਕਾਰਪ ਨੇ ਤਿਉਹਾਰ ਤੋਂ ਬਾਅਦ ਦੀ ਆਪਣੀ ਵਸਤੂ ਸੂਚੀ ਨੂੰ ਤਿੰਨ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੱਕ ਘਟਾ ਦਿੱਤਾ ਹੈ।

ਇਹ ਵੀ ਪੜ੍ਹੋ :    ਗਾਹਕ ਨੂੰ ਭੇਜਿਆ ਖ਼ਰਾਬ ਫੋਨ, ਹੁਣ ਆਨਲਾਈਨ ਕੰਪਨੀ ਤੇ Apple ਨੂੰ ਭਰਨਾ ਪਵੇਗਾ 1 ਲੱਖ ਤੋਂ ਵਧੇਰੇ ਜੁਰਮਾਨਾ

ਹੀਰੋ ਮੋਟੋਕਾਰਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਰੰਜਨ ਗੁਪਤਾ ਨੇ ਕਿਹਾ, '​​ਬ੍ਰਾਂਡਾਂ ਵਿਚ ਸਾਡੇ ਮਜ਼ਬੂਤ ਪੋਰਟਫੋਲੀਓ, ਵੰਡ ਦਾ ਪੈਮਾਨਾ ਅਤੇ ਨਵੇਂ ਵਾਹਨਾਂ ਦੀ ਪੇਸ਼ਕਸ਼ ਕਾਰਨ ਦੇਸ਼ ਭਰ ਵਿੱਚ ਸਾਡੇ ਵਿਕਾਸ ਹੋਇਆ ਹੈ। ਤਿਉਹਾਰਾਂ ਦਾ ਸੀਜ਼ਨ ਸਪੱਸ਼ਟ ਤੌਰ 'ਤੇ ਸਾਬਤ ਕਰਦਾ ਹੈ ਕਿ ਪਿੰਡਾਂ ਵਿਚ ਮੰਗ ਖ਼ਾਸਤੌਰ '​​ਤੇ ਦੋ ਪਹੀਆ ਵਾਹਨ ਨੂੰ ਲੈ ਕੇ ਉਦਯੋਗ ਲਈ ਵਧੀਆ ਸੰਕੇਤ ਹੈ ਜੋ ਦੇਸ਼ ਲਈ ਲਾਹੇਵੰਦ ਹੈ।

ਕੰਪਨੀ ਦੇ ਮੁੱਖ ਕਾਰੋਬਾਰੀ ਅਧਿਕਾਰੀ (ਭਾਰਤੀ ਕਾਰੋਬਾਰ) ਰੰਜੀਵਜੀਤ ਸਿੰਘ ਨੇ ਕਿਹਾ, 'ਕੇਂਦਰੀ, ਉੱਤਰੀ, ਦੱਖਣੀ ਅਤੇ ਪੂਰਬੀ ਭਾਰਤ ਨੇ ਦੋ ਅੰਕਾਂ ਦੀ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਬਾਜ਼ਾਰ 'ਚ ਗਾਹਕਾਂ ਦੀ ਭਾਰੀ ਖਿੱਚ ਕਾਰਨ ਰਿਕਾਰਡ ਖ਼ੁਦਰਾ ਵਿਕਰੀ ਹੋਈ ਹੈ। ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿਚ ਗਾਹਕਾਂ ਦੀ ਮਜ਼ਬੂਤ ਮੰਗ ਕਾਰਨ ਰਿਕਾਰਡ ਵਿਕਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ :   ਗਲੋਬਲ ਸਪਲਾਇਰ ਬਣਨ ਲਈ ਨਿਵੇਸ਼ ਦੇ ਨਵੇਂ ਤਰੀਕੇ ਲੱਭ ਰਿਹੈ ਸਾਊਦੀ ਅਰਬ, ਬਣਾ ਰਿਹੈ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur