ਭਾਰੀ ਮੀਂਹ ਕਾਰਨ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ ਮੁੰਬਈ ਹਵਾਈ ਅੱਡੇ ਦਾ ਸੰਚਾਲਨ

09/05/2019 11:54:38 AM

ਮੁੰਬਈ—ਮੁੰਬਈ 'ਚ ਭਾਰੀ ਬਾਰਿਸ਼ ਦੇ ਕਾਰਨ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ ਅਤੇ 30 ਉਡਾਣਾਂ ਰੱਦ ਹੋ ਗਈਅ ਹਨ। ਇਸ ਦੇ ਇਲਾਵਾ 118 ਉਡਾਣਾਂ 'ਚ ਦੇਰ ਹੋ ਗਈ। ਉਡਾਣਾਂ ਨੂੰ ਟਰੈਕ ਕਰਨ ਵਾਲੀ ਇਕ ਵੈੱਬਸਾਈਟ ਦੇ ਮੁਤਾਬਤ ਵੀਰਵਾਰ ਨੂੰ 14 ਆਉਣ ਵਾਲੀਆਂ ਉਡਾਣਾਂ ਅਤੇ 16 ਜਾਣ ਵਾਲੀ ਉਡਾਣਾਂ ਰੱਦ ਹੋਈਆਂ। ਇਸ ਦੇ ਨਾਲ ਹੀ 118 ਉਡਾਣਾਂ ਰੱਦ ਹੋ ਗਈਆਂ। ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਨੇ ਇਕ ਬਿਆਨ 'ਚ ਕਿਹਾ ਕਿ ਸੰਚਾਲਨ ਆਮ ਹੈ। ਉਸ ਨੇ ਕਿਹਾ ਕਿ ਇੰਡੀਗੋ ਨੇ ਉਡਾਣਾਂ ਰੱਦ ਹੋਣ ਦੀ ਸੂਚਨਾ ਦਿੱਤੀ ਹੈ। ਕ੍ਰਿਪਾ ਕਰਕੇ ਜ਼ਿਆਦਾ ਜਾਣਕਾਰੀ ਲਈ ਕੰਪਨੀ ਨਾਲ ਸੰਪਰਕ ਕਰੋ। ਇਕ ਸੂਤਰ ਨੇ ਕਿਹਾ ਕਿ ਇੰਡੀਗੋ ਨੇ ਕਮਰਚਾਰੀਆਂ ਦੀ ਕਮੀ ਦੇ ਕਾਰਨ ਬੁੱਧਵਾਰ ਦੀ ਰਾਤ ਸੰਚਾਲਨ ਰੱਦ ਕਰ ਦਿੱਤਾ ਸੀ। ਕੰਪਨੀ ਨੇ ਵੀਰਵਾਰ ਨੂੰ ਸਵੇਰੇ ਇਕ ਬਿਆਨ 'ਚ ਕਿਹਾ ਕਿ ਸੰਚਾਲਨ ਸਮੇਂ ਦੇ ਹਿਸਾਬ ਨਾਲ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਇਥੇ ਕਰੀਬ 20 ਉਡਾਣਾਂ ਰੱਦ ਕੀਤੀਆਂ ਗਈਆਂ ਸਨ ਅਤੇ 455 ਉਡਾਣਾਂ 'ਚ ਦੇਰ ਹੋਈ ਸੀ।

Aarti dhillon

This news is Content Editor Aarti dhillon