ਇਨ੍ਹਾਂ ਸ਼ਾਨਦਾਰ ਸਕੂਟਰਾਂ ''ਤੇ ਮਿਲ ਰਹੀ ਭਾਰੀ ਛੋਟ, ਲਾਕਡਾਊਨ ਖਤਮ ਹੋਣ ਤੋਂ ਬਾਅਦ ਲੈ ਜਾ ਸਕੋਗੇ ਘਰ

04/18/2020 3:49:05 PM

ਨਵੀਂ ਦਿੱਲੀ - ਦੇਸ਼ ਭਰ ਵਿਚ ਅਪ੍ਰੈਲ ਤੋਂ ਬੀ.ਐਸ.-6 ਨਿਕਾਸ ਨਿਯਮ ਲਾਗੂ ਹੋ ਗਏ ਹਨ, ਪਰ ਅਜੇ ਵੀ ਆਟੋ ਕੰਪਨੀਆਂ ਕੋਲ ਬੀ.ਐਸ.-4 ਵਾਹਨਾਂ ਦਾ ਬਹੁਤ ਸਾਰਾ ਭੰਡਾਰ ਬਚਿਆ ਹੈ। ਕੰਪਨੀਆਂ ਕੋਲ ਇਸ ਸਟਾਕ ਨੂੰ ਕੱਢਣ ਲਈ ਕੁਝ ਦਿਨ ਦਾ ਸਮਾਂ ਹੀ ਬਚਿਆ ਹੈ। ਇਸ ਕਾਰਨ ਕੰਪਨੀਆਂ ਇਸ ਸਮੇਂ ਬੀ.ਐਸ.- 4 ਵਾਹਨਾਂ 'ਤੇ ਭਾਰੀ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਜੇਕਰ ਤੁਸੀਂ ਵੀ ਇਸ ਸਮੇਂ ਦੋਪਹੀਆ ਵਾਹਨ ਸਕੂਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਕੋਲ ਇਕ ਚੰਗਾ ਮੌਕਾ ਹੈ। ਇਸ ਸਮੇਂ ਦੇਸ਼ ਵਿਚ ਬੀ.ਐਸ.- 4 ਵਾਹਨਾਂ ਤੇ ਬੰਪਰ ਛੋਟ ਉਪਲਬਧ ਹੈ। ਆਓ ਜਾਣਦੇ ਹਾਂ ਕਿ ਕਿਹੜੀ ਕੰਪਨੀ ਛੂਟ ਦੀ ਪੇਸ਼ਕਸ਼ ਕਰ ਰਹੀ ਹੈ-

40 ਹਜ਼ਾਰ ਰੁਪਏ ਤੱਕ

ਜ਼ਿਕਰਯੋਗ ਹੈ ਕਿ ਇਸ ਸਮਾਂ ਮਿਆਦ ਵਿਚ ਕੰਪਨੀਆਂ ਆਪਣੇ ਸਟਾਕ ਦਾ 10 ਪ੍ਰਤੀਸ਼ਤ ਵੇਚ ਸਕਦੀਆਂ ਹਨ, ਇਸ ਲਈ ਸਾਰੀਆਂ ਕੰਪਨੀਆਂ ਗਾਹਕਾਂ ਨੂੰ ਚੰਗੀ ਛੂਟ 'ਤੇ ਵਾਹਨ ਵੇਚ ਰਹੀਆਂ ਹਨ। ਦੱਸ ਦੇਈਏ ਕਿ ਫਿਲਹਾਲ ਪਿਅਗਿਓ(Piaggio) ਦੇ ਬੀ.ਐਸ.- 4 ਦੇ ਕਮਪਲਾਇੰਟ ਵੇਸਪਾ(Vespa ) ਅਤੇ ਅਪ੍ਰੈਲਿਯਾ(Aprilia ) ਸਕੂਟਰਾਂ 'ਤੇ 40 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਸਕੂਟਰ ਦੀ ਕੀਮਤ

ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਇੱਕ ਸਸਤਾ ਸਕੂਟਰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਬਹੁਤ ਹੀ ਖਾਸ ਮੌਕਾ ਹੈ। ਇਸ ਸਮੇਂ ਤੁਸੀਂ ਸਕੂਟਰ ਨੂੰ 40 ਹਜ਼ਾਰ ਰੁਪਏ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ, ਪਰ ਇਸਦੇ ਲਈ ਤੁਹਾਨੂੰ ਲਾਕਡਾਉਨ ਦੇ ਖੁੱਲਣ ਦਾ ਇੰਤਜ਼ਾਰ ਕਰਨਾ ਪਏਗਾ। ਦੱਸ ਦੇਈਏ ਕਿ ਵੈਸਪਾ ਸਕੂਟਰ ਦੀ ਕੀਮਤ 73 ਹਜ਼ਾਰ ਰੁਪਏ ਤੋਂ ਲੈ ਕੇ 1.12 ਲੱਖ ਰੁਪਏ ਤੱਕ ਹੈ। ਇਸ 'ਤੇ ਕੰਪਨੀ ਵੱਲੋਂ 40 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤੁਸੀਂ ਅਪ੍ਰੈਲਿਯਾ(Aprilia ) ਦੇ ਸਕੂਟਰ ਤੇ ਵੀ ਇੰਨੀ ਹੀ ਛੋਟ ਪ੍ਰਾਪਤ ਕਰ ਸਕਦੇ ਹੋ।

13 ਮਈ ਤੱਕ ਲੈ ਸਕਦੇ ਹੋ ਛੋਟ ਦਾ ਲਾਭ

ਪਿਅਗਿਓ ਦੇਸ਼ ਵਿਚ ਵੈਸਪਾ ਅਤੇ ਅਪ੍ਰੈਲਿਯਾ ਬ੍ਰਾਂਡ ਦੇ ਸਕੂਟਰਾਂ ਨੂੰ ਵੇਚਦਾ ਹੈ।ਕੰਪਨੀ ਇਸ ਸਮੇਂ ਆਪਣੇ ਬੀ.ਐਸ.- 4 ਕੰਪਲਾਇੰਟ ਸਕੂਟਰਾਂ 'ਤੇ 40 ਹਜ਼ਾਰ ਰੁਪਏ ਤੱਕ ਦੀ ਨਕਦ ਛੂਟ ਦੇ ਰਹੀ ਹੈ। ਇਸ ਦੇ ਨਾਲ ਹੀ ਬੀ.ਐਸ.- 6 ਸਕੂਟਰਾਂ 'ਤੇ ਵੀ 25 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਿਹਾ ਹੈ।ਇਹ ਛੂਟ ਇਸ ਸਮੇਂ 13 ਮਈ ਤੱਕ ਉਪਲਬਧ ਹੈ।

ਕੰਪਨੀ ਨੇ ਲਾਂਚ ਕੀਤੇ BS- 6 ਵਾਹਨ 

ਦੱਸ ਦੇਈਏ ਕਿ ਪਿਆਜ਼ੋ ਨੇ ਹਾਲ ਹੀ ਵਿਚ ਆਪਣੇ ਸਾਰੇ ਸਕੂਟਰਾਂ ਦਾ ਬੀ.ਐਸ.- 6 ਕੰਪਾਈਲਿੰਟ ਵਰਜਨ ਲਾਂਚ ਕੀਤਾ ਹੈ। ਇਨ੍ਹਾਂ ਵਾਹਨਾਂ ਦੀ ਕੀਮਤ ਬੀ.ਐਸ. ਨਾਲੋਂ 17 ਤੋਂ 19 ਹਜ਼ਾਰ ਰੁਪਏ ਵਧੇਰੇ ਹੈ।


Harinder Kaur

Content Editor

Related News