ਦਿੱਲੀ ਮੈਟਰੋ ''ਚ ਯਾਤਰੀ ਲਿਜਾ ਸਕਣਗੇ ਹੋਰ ਭਾਰੀ ਬੈਗ

08/29/2019 1:42:45 PM

ਨਵੀਂ ਦਿੱਲੀ—ਦਿੱਲੀ ਮੈਟਰੋ 'ਚ ਹੁਣ ਯਾਤਰੀ ਹੋਰ ਭਾਰੀ ਸਾਮਾਨ ਲਿਜਾ ਸਕਣਗੇ ਕਿਉਂਕਿ ਹੁਣ ਅਧਿਕਤਮ ਭਾਰ ਲਿਜਾਣ ਦੀ ਸੀਮਾ 15 ਕਿਲੋਗ੍ਰਾਮ ਤੋਂ ਵਧਾ ਕੇ 25 ਕਿਲੋਗ੍ਰਾਮ ਕਰ ਦਿੱਤੀ ਗਈ ਹੈ | ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ 27 ਅਗਸਤ ਨੂੰ ਅਧਿਸੂਚਿਤ ਨਿਯਮ ਦੇ ਮੁਤਾਬਕ ਮੈਟਰੋ ਟਰੇਨ 'ਚ ਯਾਤਰੀਆਂ ਨੂੰ 25 ਕਿਲੋਗ੍ਰਾਮ ਭਾਰ ਤੱਕ ਦਾ ਸਿਰਫ ਇਕ ਬੈਗ ਲਿਜਾਣ ਦੀ ਆਗਿਆ ਹੋਵੇਗੀ ਪਰ ਇਹ ਗਠਰੀ ਨਹੀਂ ਹੋਣੀ ਚਾਹੀਦੀ ਹੈ | ਸਰਕਾਰ ਨੇ ਇਸ ਲਈ ਮੈਟਰੋ ਰੇਲਵੇ (ਭਾੜਾ ਅਤੇ ਟਿਕਟ) ਨਿਯਮਾਵਲੀ-2014 'ਚ ਬਦਲਾਅ ਕੀਤਾ ਹੈ | ਅਧਿਸੂਚਨਾ ਮੁਤਾਬਕ ਮੈਟਰੋ ਰੇਲਵੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨ੍ਹਾਂ ਕੋਈ ਵੀ ਵਿਅਕਤੀ ਮੈਟਰੋ ਟਰੇਨ 'ਚ ਯਾਤਰਾ ਦੇ ਦੌਰਾਨ ਇਕ ਤੋਂ ਜ਼ਿਆਦਾ ਬੈਗ ਨਹੀਂ ਲਿਜਾ ਸਕਦਾ | ਇਸ ਬੈਗ ਦਾ ਆਕਾਰ 80 ਸੈਂਟੀਮੀਟਰ ਗੁਣਾ 50 ਸੈਂਟੀਮੀਟਰ ਗੁਣਾ 30 ਸੈਂਟੀਮੀਟਰ ਦੇ ਆਕਾਰ ਅਤੇ 25 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦੀ | ਹਵਾਈ ਅੱਡਿਆਂ ਨੂੰ ਜੋੜਣ ਵਾਲੀ ਮੈਟਰੋ ਟ੍ਰੇਨ 'ਚ ਮੰਤਰਾਲੇ ਨੇ ਅਧਿਕਤਮ 32 ਕਿਲੋਗ੍ਰਾਮ ਭਾਰ ਲਿਜਾਣ ਦੀ ਆਗਿਆ ਦਿੱਤੀ | ਏਅਰਪੋਰਟ ਮੈਟਰੋ ਟਰੇਨ 'ਚ ਵੀ ਗਠਰੀ ਦੇ ਰੂਪ 'ਚ ਸਾਮਾਨ ਲਿਆਜ ਦੀ ਆਗਿਆ ਨਹੀਂ ਹੋਵੇਗੀ | ਅਧਿਸੂਚਨਾ 'ਚ ਕਿਹਾ ਗਿਆ ਹੈ ਕਿ ਮੈਟਰੋ ਰੇਲਵੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨ੍ਹਾਂ ਕੋਈ ਵੀ ਵਿਅਕਤੀ ਹਵਾਈ ਅੱਡਿਆਂ ਨੂੰ ਜੋੜਣ ਵਾਲੀ ਮੈਟਰੋ ਟਰੇਨ 'ਚ ਯਾਤਰਾ ਦੌਰਾਨ ਇਕ ਤੋਂ ਜ਼ਿਆਦਾ ਬੈਗ ਨਹੀਂ ਲਿਜਾ ਸਕਦਾ | ਇਸ ਬੈਗ ਦਾ ਆਕਾਰ 90 ਸੈਂਟੀਮੀਟਰ ਗੁਣਾ 75 ਸੈਂਟੀਮੀਟਰ ਗੁਣਾ 45 ਸੈਂਟੀਮੀਟਰ ਦੇ ਆਕਾਰ ਅਤੇ 32 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ | 


Aarti dhillon

Content Editor

Related News