ਰਾਜਸਥਾਨ ਦੇ ਚਾਰ ਕਰੋੜ ਗਰੀਬ ਲੋਕਾਂ ਨੂੰ ਮਿਲੇਗਾ ਸਿਹਤ ਬੀਮਾ

12/12/2017 11:59:55 AM

ਨਵੀਂ ਦਿੱਲੀ—ਜਨਤਕ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਸਰਕਾਰ ਵਲੋਂ ਫਾਈਨੈਸਡ ਬੀਮਾ ਪ੍ਰੋਗਰਾਮ ਦੇ ਤਹਿਤ ਰਾਜਸਥਾਨ 'ਚ ਕਰੀਬ ਚਾਰ ਕਰੋੜ ਲੋਕਾਂ ਨੂੰ ਸਿਹਤ ਬੀਮਾ ਲਾਭ ਉਪਲੱਬਧ ਕਰਵਾਏਗੀ।
ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਹ ਸੂਬੇ 'ਚ ਕਰੀਬ 1 ਕਰੋੜ ਪਰਿਵਾਰਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਏਗੀ। ਸੂਬਾ ਸਰਕਾਰ ਦੀ ਭਾਮਾਸ਼ਾਹ ਸਿਹਤ ਬੀਮਾ ਯੋਜਨਾ ਨੂੰ ਰਾਸ਼ਟਰੀ ਖਾਦ ਸੁਰੱਖਿਆ ਅਧਿਨਿਯਮ ਦੇ ਚਾਰ ਕਰੋੜ ਲਾਭਾਰਥੀਆਂ ਤੱਕ ਪਹੁੰਚਾਇਆ ਜਾਵੇਗਾ। 
ਕੰਪਨੀ ਨੇ ਕਿਹਾ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾਵਾਂ 'ਚੋਂ ਇਕ ਹੋਵੇਗੀ। ਇਸ ਦੇ ਤਹਿਤ ਲੋਕਾਂ ਨੂੰ 1,401 ਬੀਮਾਰੀਆਂ ਦਾ ਨਕਦੀਹੀਨ ਇਲਾਜ ਉਪਲੱਬਧ ਕਰਵਾਇਆ ਜਾਵੇਗਾ।
ਬੀਮਾਧਾਰਕ ਨੂੰ ਇਸ ਯੋਜਨਾ ਦੇ ਤਹਿਤ 663 ਗੰਭੀਰ ਬੀਮਾਰੀਆਂ ਲਈ ਤਿੰਨ ਲੱਖ ਰੁਪਏ ਦਾ ਅਤੇ 738 ਆਮ ਬੀਮਾਰੀਆਂ ਦੇ ਲਈ 30-30 ਹਜ਼ਾਰ ਰੁਪਏ ਦਾ ਕਵਰ ਦਿੱਤਾ ਜਾਵੇਗਾ। ਇਸ ਦਾ ਕੁੱਲ ਪ੍ਰੀਮੀਅਮ 1,200 ਕਰੋੜ ਰੁਪਏ ਸਾਲਾਨਾ ਹੋਵੇਗਾ। ਸੂਬਾ ਸਰਕਾਰ ਪ੍ਰਤੀ ਪਰਿਵਾਰ 1,261 ਰੁਪਏ ਦਾ ਖਰਚ ਕਰੇਗੀ।