ਪਹਿਲੀ ਤਿਮਾਹੀ ''ਚ HDFC ਦਾ ਮੁਨਾਫਾ 46.3 ਫੀਸਦੀ ਵਧ ਕੇ 3,203 ਕਰੋੜ

08/02/2019 3:04:19 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦਾ ਮੁਨਾਫਾ 46.3 ਫੀਸਦੀ ਵਧ ਕੇ 3,203 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦਾ ਮੁਨਾਫਾ 2,190 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਵਿਆਜ ਆਮਦਨ 42.9 ਫੀਸਦੀ ਵਧ ਕੇ 3,129.8 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਵਿਆਜ ਆਮਦਨ 2,190 ਕਰੋੜ ਰੁਪਏ ਰਹੀ ਸੀ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦਾ ਗ੍ਰਾਸ ਐੱਨ.ਪੀ.ਏ. 1.22 ਫੀਸਦੀ ਤੋਂ ਵਧ ਕੇ 1.29 ਫੀਸਦੀ ਰਿਹਾ ਹੈ। ਉੱਧਰ ਨੈੱਟ ਇੰਟਰੈਸਟ ਮਾਰਜਨ ਪਿਛਲੀ ਤਿਮਾਹੀ ਦੇ 3.3 ਫੀਸਦੀ 'ਤੇ ਬਰਕਰਾਰ ਰਿਹਾ ਹੈ।


Aarti dhillon

Content Editor

Related News