HDFC ਦੇ ਗਾਹਕਾਂ ਨੂੰ ਮਿਲੇਗੀ ਸੌਗਾਤ, ਹੋਮ ਲੋਨ ਦੀ ਘਟ ਹੋ ਸਕਦੀ ਹੈ EMI

09/11/2019 3:51:39 PM

ਮੁੰਬਈ— HDFC ਵੀ ਜਲਦ ਹੀ ਤੁਹਾਨੂੰ ਗੁੱਡ ਨਿਊਜ਼ ਦੇਣ ਜਾ ਰਹੀ ਹੈ। ਨਿੱਜੀ ਖੇਤਰ ਦੀ ਦਿੱਗਜ ਹਾਊਸਿੰਗ ਡਿਵੈੱਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਐੱਚ. ਡੀ. ਐੱਫ. ਸੀ. ਲਿਮਟਿਡ) ਵਿਆਜ ਦਰਾਂ ਨੂੰ ਬਾਹਰੀ ਬੈਂਚਮਾਰਕ ਨਾਲ ਜੋੜਨ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ, ਯਾਨੀ ਹੁਣ ਇਸ 'ਚ ਵੀ ਤੁਹਾਨੂੰ ਲੋਨ ਸਸਤਾ ਹੋਣ ਤੇ ਈ. ਐੱਮ. ਆਈ. ਘਟਣ ਦਾ ਤੁਰੰਤ ਫਾਇਦਾ ਮਿਲੇਗਾ।

 

ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਐੱਚ. ਐੱਫ. ਸੀ. ਯਾਨੀ ਹਾਊਸਿੰਗ ਫਾਈਨੈਂਸ ਕੰਪਨੀਆਂ ਲਈ ਇਹ ਨਿਯਮ ਲਾਜ਼ਮੀ ਨਹੀਂ ਕੀਤਾ ਹੈ ਪਰ ਐੱਚ. ਡੀ. ਐੱਫ. ਸੀ. ਲਿਮਟਿਡ ਖੁਦ ਦੇ ਤੌਰ 'ਤੇ ਵਿਚਾਰ ਕਰ ਰਹੀ ਹੈ।ਹਾਊਸਿੰਗ ਫਾਈਨੈਂਸ ਖੇਤਰ ਦੀ ਦਿੱਗਜ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਆਪਣੀ ਅਸੇਸਟ ਕਮੇਟੀ ਦੀ ਦੋ ਹਫਤਿਆਂ ਅੰਦਰ ਹੋਣ ਜਾ ਰਹੀ ਬੈਠਕ 'ਚ ਇਸ 'ਤੇ ਚਰਚਾ ਕਰੇਗੀ, ਜਿਸ 'ਚ ਨਫਾ-ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਫਿਰ ਹੀ ਬਾਹਰੀ ਬੈਂਚਮਾਰਕ ਨਾਲ ਲੋਨ ਪ੍ਰੋਡਕਟਸ ਨੂੰ ਲਿੰਕ ਕੀਤਾ ਜਾ ਸਕਦਾ ਹੈ।

ਉੱਥੇ ਹੀ, ਐੱਚ. ਡੀ. ਐੱਫ. ਸੀ. ਲਿਮਟਿਡ ਦੇ ਲੋਨ ਗਾਹਕਾਂ ਦੀ ਗੱਲ ਕਰੀਏ ਤਾਂ ਇਸ 'ਚ ਸਭ ਤੋਂ ਵੱਡੀ ਗਿਣਤੀ ਹੋਮ ਲੋਨ ਗਾਹਕਾਂ ਦੀ ਹੈ। ਬਾਹਰੀ ਬੈਂਚਮਾਰਕ ਨਾਲ ਲਿੰਕ ਹੋਣ 'ਤੇ ਫਲੋਟਿੰਗ ਦਰ 'ਤੇ ਜਿਨ੍ਹਾਂ ਗਾਹਕਾਂ ਦਾ ਲੋਨ ਹੈ ਉਨ੍ਹਾਂ ਨੂੰ ਤੁਰੰਤ ਫਾਇਦਾ ਮਿਲੇਗਾ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਆਰ. ਬੀ. ਆਈ. ਨੇ ਬੈਂਕਾਂ ਲਈ ਹੋਮ, ਆਟੋ ਅਤੇ ਐੱਮ. ਐੱਸ. ਐੱਮ. ਈ. ਲੋਨ ਨੂੰ ਬਾਹਰੀ ਬੈਂਚਮਾਰਕ ਜਿਵੇਂ ਰੇਪੋ ਦਰ ਨਾਲ ਲਿੰਕ ਕਰਨਾ ਲਾਜ਼ਮੀ ਕੀਤਾ ਹੈ। ਇਸ ਕਦਮ ਪਿੱਛੇ ਮੁੱਖ ਮਕਸਦ ਰੇਪੋ ਦਰ 'ਚ ਕਟੌਤੀ ਦਾ ਗਾਹਕਾਂ ਨੂੰ ਤੇਜ਼ੀ ਨਾਲ ਫਾਇਦਾ ਪਹੁੰਚਾਉਣਾ ਹੈ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਹੁਣ ਤਕ ਭਾਰਤੀ ਸਟੇਟ ਬੈਂਕ ਰੇਪੋ ਲਿੰਕਡ ਲੋਨ ਗਾਹਕਾਂ ਨੂੰ ਦੇ ਰਿਹਾ ਸੀ ਪਰ ਜਲਦ ਹੀ ਹੋਰ ਸਰਕਾਰੀ ਬੈਂਕ ਵੀ ਬਾਹਰੀ ਬੈਂਚਮਾਰਕ ਨਾਲ ਲਿੰਕਡ ਲੋਨ ਪ੍ਰੋਡਕਟਸ ਗਾਹਕਾਂ ਨੂੰ ਉਪਲੱਬਧ ਕਰਵਾਉਣਗੇ।