HDFC ਨੇ ਗ੍ਰਹਿ ਫਾਈਨਾਂਸ ''ਚ 4.22 ਫੀਸਦੀ ਹਿੱਸੇਦਾਰੀ 899 ਕਰੋੜ ''ਚ ਵੇਚੀ

06/15/2019 1:15:56 PM

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਨੇ ਆਪਣੀ ਸਬਸਿਡਰੀ ਕੰਪਨੀ ਗ੍ਰਹਿ ਫਾਈਨਾਂਸ 'ਚ ਆਪਣੀ 4.22 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ 899.43 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਗ੍ਰਹਿ ਫਾਈਨਾਂਸ ਦੇ ਬੰਧਨ ਬੈਂਕ 'ਚ ਰਲੇਵੇਂ ਦਾ ਪ੍ਰਸਤਾਵ ਹੈ। ਐੱਚ.ਡੀ.ਐੱਫ.ਸੀ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਸ ਨੇ 3,10,00,000 ਇਕਵਟੀ ਸ਼ੇਅਰਾਂ ਦੀ ਵਿਕਰੀ ਸ਼ੇਅਰ ਬਾਜ਼ਾਰ ਦੇ ਮਾਧਿਅਮ ਨਾਲ ਮੌਜੂਦਾ ਬਾਜ਼ਾਰ ਮੁੱਲ 'ਤੇ ਵੀ ਕੀਤੀ ਹੈ। ਇਹ ਕੁੱਲ ਜਾਰੀ ਕੀਤੇ ਗਏ ਸ਼ੇਅਰਾਂ ਦਾ 4.2 ਫੀਸਦੀ ਹੈ।
ਸ਼ੇਅਰ ਦੀ ਔਸਤ ਕੀਮਤ 290.14 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਸੀ। ਐੱਚ.ਡੀ.ਐੱਫ.ਸੀ. ਨੇ ਕਿਹਾ ਕਿ ਉਪਰੋਕਤ ਸ਼ੇਅਰਾਂ ਦੀ ਵਿਕਰੀ ਦੇ ਬਾਅਦ, ਗ੍ਰਹਿ ਫਾਈਨਾਂਸ ਐੱਚ.ਡੀ.ਐੱਫ.ਸੀ. ਦੀ ਸਬਸਿਡੀ ਕੰਪਨੀ ਨਹੀਂ ਰਹੇਗੀ। ਸੌਦੇ ਦੇ ਬਾਅਦ ਐੱਚ.ਡੀ.ਐੱਫ.ਸੀ. ਨੂੰ ਬੰਧਨ ਬੈਂਕ ਦੇ 14.96 ਫੀਸਦੀ ਸ਼ੇਅਰ ਮਿਲਦੇ। ਹਾਲਾਂਕਿ ਆਰ.ਬੀ.ਆਈ. ਨੇ ਐੱਚ.ਡੀ.ਐੱਫ.ਸੀ. ਨੂੰ ਬੰਧਨ ਬੈਂਕ 'ਚ 9.9 ਫੀਸਦੀ ਹਿੱਸੇਦਾਰੀ ਰੱਖਣ ਦੀ ਆਗਿਆ ਹੈ। 
ਐੱਚ.ਡੀ.ਐੱਫ.ਸੀ. ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਐੱਚ.ਡੀ.ਐੱਫ.ਸੀ. ਨੂੰ ਗ੍ਰਹਿ 'ਚ ਸ਼ੇਅਰਾਂ ਦੀ ਵਿਕਰੀ ਕਰਨ ਦੀ ਲੋੜ ਹੈ। ਇਹ ਵਿਕਰੀ ਉਕਤ ਸੌਦੇ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਮਈ 'ਚ ਐੱਚ.ਡੀ.ਐੱਫ.ਸੀ. ਨੇ ਗ੍ਰਹਿ 'ਚ ਆਪਣੀ 6.10 ਫੀਸਦੀ ਹਿੱਸੇਦਾਰੀ ਵੇਚੀ ਸੀ।


Aarti dhillon

Content Editor

Related News