HDFC ਦਾ ਬੰਪਰ ਧਮਾਕਾ, ਮਿਲ ਰਿਹੈ ਮਰਸੀਡੀਜ਼ ਅਤੇ iphone 11 ਜਿੱਤਣ ਦਾ ਮੌਕਾ

09/30/2019 5:19:28 PM

ਨਵੀਂ ਦਿੱਲੀ — ਦੇਸ਼ ਦੇ ਪ੍ਰਮੁੱਖ ਪ੍ਰਾਇਵੇਟ ਬੈਂਕਾਂ 'ਚ ਸ਼ਾਮਲ ਐਚ.ਡੀ.ਐਫ.ਸੀ. ਬੈਂਕ ਆਪਣੇ ਗਾਹਕਾਂ ਲਈ ਤਿਉਹਾਰਾਂ ਦੇ ਮੌਕੇ ਬੰਪਰ ਧਮਾਕਾ ਲੈ ਕੇ ਆਇਆ ਹੈ। HDFC ਨੇ ਦਸਹਿਰੇ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ 'ਫੈਸਟਿਵ ਟ੍ਰੀਟ' ਲਾਂਚ ਕੀਤਾ ਹੈ। ਇਸਦੀ ਲਾਂਚਿਗ ਦੇ ਮੌਕੇ 'ਤੇ HDFC ਬੈਂਕ ਦੇ ਐਮ.ਡੀ. ਆਦਿੱਤਿਆ ਪੁਰੀ ਨੇ ਕਿਹਾ, 'ਤੁਹਾਨੂੰ ਸਾਰਿਆਂ ਨੂੰ ਹੈਪੀ ਦਿਵਾਲੀ! ਅਸੀਂ ਫੈਸਟਿਵ ਟ੍ਰੀਟ ਲਾਂਚ ਕਰ ਰਹੇ ਹਾਂ, ਇਸ 'ਚ ਤੁਹਾਨੂੰ ਉਹ ਸਭ ਕੁਝ ਮਿਲੇਗਾ ਜੋ ਤੁਹਾਨੂੰ ਚਾਹੀਦਾ ਹੈ। ਜੇਕਰ ਤੁਸੀਂ ਬਾਹਰ ਜਾਓ ਤਾਂ ਲੋਕਾਂ ਨੂੰ ਦੱਸੋ ਕਿ ਐਮਾਜ਼ੋਨ-ਫਲਿੱਪਕਾਰਟ ਦੀ 4 ਦਿਨਾਂ ਦੀ ਸੇਲ ਹੈ ਤਾਂ ਉਥੇ ਕਿਉਂ ਜਾਓ? ਸਾਡੇ ਕੋਲ ਆਓ, ਅਸੀਂ ਤੁਹਾਨੂੰ ਤਿੰਨ ਮਹੀਨੇ ਦੀ ਸੇਲ ਦੇ ਰਹੇ ਹਾਂ।'

ਕਰੀਬ 1 ਹਜ਼ਾਰ ਬ੍ਰੰਡਸ 'ਤੇ ਮਿਲ ਰਿਹਾ ਜ਼ਬਰਦਸਤ ਆਫਰ

HDFC ਦੀ 'ਫੈਸਟਿਵ ਟ੍ਰੀਟ' 'ਚ ਲੋਨ, ਈ.ਐਮ.ਆਈ., ਡੈਬਿਟ ਕਾਰਡ, ਕ੍ਰੈਡਿਟ ਕਾਰਡ ਤੋਂ ਇਲਾਵਾ ਖਰੀਦਦਾਰੀ 'ਤੇ ਵੀ ਗਾਹਕਾਂ ਨੂੰ 'ਸਪੈਸ਼ਲ ਟ੍ਰੀਟ' ਦਿੱਤੀ ਜਾ ਰਹੀ ਹੈ। ਇਸ ਆਫਰ ਦੇ ਅਧੀਨ ਸੈਮਸੰਗ, ਯਾਤਰਾ, ਓਯੋ, ਲਾਈਫਸਟਾਈਲ ਵਰਗੇ ਕਰੀਬ 1000 ਬ੍ਰਾਂਡ ਨੂੰ ਸ਼ਾਮਲ ਕੀਤਾ ਗਿਆ ਹੈ, ਜਿਥੇ ਸ਼ਾਪਿੰਗ ਕਰਨ 'ਤੇ ਗਾਹਕਾਂ ਨੂੰ ਕੈਸ਼ਬੈਕ ਦਿੱਤੇ ਜਾਣਗੇ।

ਬੈਂਕ ਦੀਆਂ 5 ਹਜ਼ਾਰ ਬ੍ਰਾਂਚ ਵਾਲੇ ਨੈੱਟਵਰਕ ਨੂੰ ਸੂਪਰਮਾਰਕਿਟ 'ਚ ਬਦਲਿਆ ਜਾਵੇਗਾ, ਜਿਥੇ ਕਸਟਮਰ ਜਾ ਕੇ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਲੈ ਸਕਣਗੇ। ਇਸ ਦੇ ਨਾਲ ਹੀ ਇਨ੍ਹਾਂ ਆਫਰਸ ਦਾ ਲਾਭ ਵੀ ਲੈ ਸਕਣਗੇ। ਇਸ ਤੋਂ ਇਲਾਵਾ ਗਾਹਕ ਬੈਂਕ ਦੇ ਡਿਜੀਟਲ ਪਲੇਟਫਾਰਮ ਜਿਵੇਂ ਪੇਜ਼ੈਪ ਅਤੇ ਸਮਾਰਟਬਾਇ ਜ਼ਰੀਏ ਇਨ੍ਹਾਂ ਆਫਰਸ ਦਾ ਲਾਭ ਲੈ ਸਕਣਗੇ।

ਮਰਸੀਡੀਜ਼ ਅਤੇ ਆਈਫੋਨ 11 ਜਿੱਤਣ ਦਾ ਮੌਕਾ

ਇਸ ਆਫਰ 'ਚ HDFC ਤੁਹਾਨੂੰ ਆਈਫੋਨ 11 ਅਤੇ ਲਗਜ਼ਰੀ ਕਾਰ ਜਿੱਤਣ ਦਾ ਮੌਕਾ ਦੇ ਰਿਹਾ ਹੈ। ਇਸ ਆਫਰ ਲਈ ਤੁਹਾਨੂੰ 1 ਅਕਤੂਬਰ ਤੋਂ 31 ਅਕਤੂਬਰ ਦੇ ਵਿਚਕਾਰ ਆਪਣੇ HDFC ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ 2000 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਟਰਾਂਜੈਕਸ਼ਨ ਕਰਨਾ ਹੋਵੇਗਾ। ਇਸ ਪ੍ਰੋਗਰਾਮ ਦੇ ਖਤਮ ਹੋਣ 'ਤੇ ਹਰ ਘੰਟੇ ਇਕ ਡੈਬਿਟ ਕਾਰਡ ਅਤੇ ਇਕ ਕ੍ਰੈਡਿਟ ਕਾਰਡ ਦਾ ਜੇਤੂ ਚੁਣਿਆ ਜਾਵੇਗਾ। ਇਸ ਤੋਂ ਇਲਾਵਾ ਇਕ ਬੰਪਰ ਜੇਤੂ ਨੂੰ ਵੀ ਬੈਂਕ ਚੁਣੇਗਾ। ਬੰਪਰ ਜੇਤੂ ਨੂੰ ਇਕ ਮਰਸੀਡੀਜ਼ ਮਿਲੇਗੀ ਜਦੋਂਕਿ ਬਾਕੀ ਜੇਤੂਆਂ ਨੂੰ ਆਈਫੋਨ 11 ਦਿੱਤਾ ਜਾਵੇਗਾ।