ਉੱਤਰ-ਪੂਰਬ ਭਾਰਤ ਵਿਚ 100 ਨਵੀਂਆਂ ਸ਼ਾਖਾ ਖੋਲ੍ਹੇਗਾ HDFC ਬੈਂਕ

04/01/2019 11:20:14 AM

ਗੰਗਟੋਕ — ਦੇਸ਼ ਦੇ ਨਿੱਜੀ ਖੇਤਰ ਦੇ ਪ੍ਰਮੁੱਖ ਬੈਂਕ HDFC ਬੈਂਕ ਨੇ ਬੀਤੇ ਐਤਵਾਰ ਨੂੰ ਦੱਸਿਆ ਕਿ ਉਹ ਅਗਲੇ ਤਿੰਨ ਸਾਲ ਵਿਚ ਉੱਤਰ-ਪੂਰਬ ਭਾਰਤ ਵਿਚ 100 ਨਵੀਂਆਂ ਸ਼ਾਖਾਵਾਂ ਖੋਲ੍ਹੇਗਾ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਆਦਿੱਤਯ ਪੁਰੀ ਨੇ ਕਿਹਾ ਕਿ ਬੈਂਕ ਵਿਸਥਾਰ ਯੋਜਨਾ ਦੇ ਤਹਿਤ ਅਗਲੇ ਤਿੰਨ ਸਾਲ ਵਿਚ ਉੱਤਰ-ਪੂਰਬ ਭਾਰਤ 'ਚ 100 ਨਵੀਂਆਂ ਸ਼ਾਖਾਵਾਂ ਖੋਲ੍ਹੇਗਾ। ਇਸ ਦੇ ਨਾਲ ਹੀ ਖੇਤਰ 'ਚ ਬੈਂਕ ਦੀਆਂ ਸ਼ਾਖਾਵਾਂ ਦੀ ਗਿਣਤੀ 230 ਤੱਕ ਪਹੁੰਚ ਜਾਵੇਗੀ। ਬੈਂਕ ਸਿੱਕਿਮ ਵਿਚ ਆਪਣੀਆਂ ਸ਼ਾਖਾਵਾਂ ਦੀ ਗਿਣਤੀ ਦੁੱਗਣੀ ਕਰਕੇ 18 ਕਰੇਗਾ। ਬੈਂਕ ਨੇ ਉੱਤਰ-ਪੂਰਬ ਭਾਰਤ ਵਿਚ 2004 ਵਿਚ ਆਪਰੇਸ਼ਨ ਸ਼ੁਰੂ ਕੀਤਾ ਸੀ। ਪਿਛਲੇ ਸਾਲ ਦਸੰਬਰ ਤੱਕ ਉੱਤਰ-ਪੂਰਬ ਭਾਰਤ ਵਿਚ HDFC ਬੈਂਕ ਦੀਆਂ 126 ਸ਼ਾਖਾਵਾਂ ਅਤੇ 203 ATM ਸਨ। ਉਨ੍ਹਾਂ ਨੇ ਕਿਹਾ ਕਿ ਬੈਂਕ ਦਾ ਨੈੱਟਵਰਕ 650 ਸਾਂਝਾ ਸੇਵਾ ਕੇਂਦਰ ਦੇ ਨਾਲ ਵੀ ਕੰਮ ਕਰੇਗਾ। ਇਹ ਕੇਂਦਰ ਸਰਕਾਰ ਵਲੋਂ ਖੇਤਰ ਵਿਚ ਪੇਂਡੂ ਖੇਤਰ ਵਿਚ ਵਿੱਤੀ ਸੇਵਾਵਾਂ ਨੂੰ ਪਹੁੰਚਾਉਣ ਲਈ ਸਥਾਪਤ ਕੀਤੇ ਜਾਣਗੇ।