HDFC ਬੈਂਕ ਵੱਲੋਂ FD ਦਰਾਂ 'ਚ ਕਟੌਤੀ, ਹੁਣ ਇੰਨਾ ਮਿਲ ਰਿਹੈ ਰਿਟਰਨ

11/18/2019 1:54:59 PM

ਨਵੀਂ ਦਿੱਲੀ— ਬੈਂਕਾਂ ਵੱਲੋਂ ਐੱਫ. ਡੀ. 'ਤੇ ਵਿਆਜ ਦਰਾਂ ਨੂੰ ਘਟਾਉਣਾ ਜਾਰੀ ਹੈ। ਹੁਣ ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕਰ ਦਿੱਤੀ ਹੈ।



ਹੁਣ ਜਨਰਲ ਪਬਲਿਕ ਯਾਨੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਉਨ੍ਹਾਂ ਨੂੰ 30-45 ਦਿਨ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 4.90 ਫੀਸਦੀ ਵਿਆਜ ਮਿਲ ਰਿਹਾ ਹੈ ਅਤੇ ਸੀਨੀਅਰ ਸਿਟੀਜ਼ਨ ਲਈ ਇਹ ਦਰ 5.40 ਫੀਸਦੀ ਹੋ ਗਈ ਹੈ।

PunjabKesari

 

ਉੱਥੇ ਹੀ, 46 ਦਿਨਾਂ ਤੋਂ 6 ਮਹੀਨਿਆਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਜਨਰਲ ਪਬਲਿਕ ਲਈ ਵਿਆਜ ਦਰ 5.40 ਫੀਸਦੀ ਕਰ ਦਿੱਤੀ ਗਈ ਹੈ ਅਤੇ ਸੀਨੀਅਰ ਸਿਟੀਜ਼ਨਸ ਲਈ 5.90 ਫੀਸਦੀ। ਜਨਰਲ ਪਬਲਿਕ ਲਈ ਐੱਚ. ਡੀ. ਐੱਫ. ਸੀ. ਬੈਂਕ ਨੇ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 0.15 ਫੀਸਦੀ ਘਟਾ ਕੇ 6.30 ਫੀਸਦੀ ਕਰ ਦਿੱਤੀ ਹੈ। ਸੀਨੀਅਰ ਸਿਟੀਜ਼ਨਸ ਨੂੰ ਇਕ ਸਾਲ ਦੀ ਐੱਫ. ਡੀ. 'ਤੇ ਹੁਣ 6.80 ਫੀਸਦੀ ਰਿਟਰਨ ਮਿਲੇਗਾ। ਦੋ ਸਾਲ ਦੀ ਐੱਫ. ਡੀ. 'ਤੇ ਵੀ ਵਿਆਜ ਦਰਾਂ ਇਹੀ ਹੀ ਹਨ।


Related News