HDFC ਬੈਂਕ ਨੇ ਬਦਲੇ FD ਰੇਟ, ਹੁਣ ਇਕ ਸਾਲ ਲਈ ਇੰਨਾ ਮਿਲੇਗਾ ਰਿਟਰਨ

07/23/2019 3:57:22 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ 22 ਜੁਲਾਈ ਤੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ ਨੂੰ ਬਦਲ ਦਿੱਤਾ ਹੈ। ਹੁਣ ਤੁਹਾਨੂੰ ਪਹਿਲਾਂ ਨਾਲੋਂ ਘੱਟ ਵਿਆਜ ਮਿਲੇਗਾ।
 

HDFC ਬੈਂਕ 'ਚ ਹੁਣ ਕਿੰਨਾ ਰਿਟਰਨ
ਹੁਣ ਜਨਰਲ ਪਬਲਿਕ ਯਾਨੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਉਨ੍ਹਾਂ ਨੂੰ 30-45 ਦਿਨ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 5.50 ਫੀਸਦੀ ਵਿਆਜ ਮਿਲ ਰਿਹਾ ਹੈ ਅਤੇ ਸੀਨੀਅਰ ਸਿਟੀਜ਼ਨ ਲਈ ਇਹ ਦਰ 6 ਫੀਸਦੀ ਹੋ ਗਈ ਹੈ। ਪਹਿਲਾਂ ਇਸ ਐੱਫ. ਡੀ. ਲਈ ਜਨਰਲ ਪਬਲਿਕ ਨੂੰ 5.75 ਫੀਸਦੀ ਤੇ ਸੀਨੀਅਰ ਸਿਟੀਜ਼ਨ ਨੂੰ 6.25 ਫੀਸਦੀ ਦੀ ਦਰ ਨਾਲ ਰਿਟਰਨ ਮਿਲਦਾ ਸੀ। ਉੱਥੇ ਹੀ, 46 ਦਿਨਾਂ ਤੋਂ 6 ਮਹੀਨਿਆਂ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 6.25 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ।

PunjabKesari

ਇਕ ਸਾਲ ਤੋਂ ਦੋ ਸਾਲ ਦੀ FD 'ਤੇ ਹੁਣ ਕਿੰਨਾ ਫਾਇਦਾ
ਇਕ ਸਾਲ ਦੀ ਐੱਫ. ਡੀ. ਕਰਵਾਉਣ 'ਤੇ ਹੁਣ ਪਹਿਲਾਂ ਨਾਲੋਂ 0.20 ਫੀਸਦੀ ਘੱਟ ਰਿਟਰਨ ਮਿਲੇਗਾ। 22 ਜੁਲਾਈ ਨੂੰ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਦਰਾਂ 'ਚ ਕੀਤੀ ਤਬਦੀਲੀ ਮਗਰੋਂ ਹੁਣ ਇਸ ਐੱਫ. ਡੀ. 'ਤੇ ਵਿਆਜ ਦਰ 7.10 ਫੀਸਦੀ ਹੋ ਗਈ ਹੈ।

PunjabKesari 

ਸੀਨੀਅਰ ਸਿਟੀਜ਼ਨਸ ਨੂੰ ਪਹਿਲੇ ਦੀ ਤਰ੍ਹਾਂ ਕਿਸੇ ਵੀ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਜਨਰਲ ਪਬਲਿਕ ਨਾਲੋਂ 0.5 ਫੀਸਦੀ ਵੱਧ ਵਿਆਜ ਦਿੱਤਾ ਜਾ ਰਿਹਾ ਹੈ। ਉੱਥੇ ਹੀ, ਐੱਚ. ਡੀ. ਐੱਫ. ਸੀ. ਬੈਂਕ ਨੇ 1 ਸਾਲ 17 ਦਿਨਾਂ ਤੋਂ ਲੈ ਕੇ 2 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵੀ ਵਿਆਜ ਦਰ 0.10 ਫੀਸਦੀ ਘਟਾ ਦਿੱਤੀ ਹੈ। ਹੁਣ ਬੈਂਕ 1 ਸਾਲ 17 ਦਿਨਾਂ ਤੋਂ ਲੈ ਕੇ 2 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 7.30 ਫੀਸਦੀ ਦੀ ਜਗ੍ਹਾ 7.20 ਫੀਸਦੀ ਵਿਆਜ ਦੇ ਰਿਹਾ ਹੈ।

PunjabKesari

 


Related News